ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Exalted Womanhood, Part 13 of 20, Nov. 13, 2024

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਈ ਵੀ ਵਿਆਕਤੀ ਜਿਹੜਾ ਦੂਜਿਆਂ ਨਾਲ ਭੇਟਾਵਾਂ ਲਈ, ਜਾਂ ਕਿਸੇ ਲਾਭ ਲਈ,ਸੰਪਰਕ ਕਰਦਾ ਹੈ ਉਸ ਨੂੰ ਉਸ ਵਿਆਕਤੀ ਦੇ ਕਰਮ ਸਾਂਝੇ ਕਰਨੇ ਪੈਣਗੇ। ਅਤੇ ਤੁਸੀਂ ਕਦੇ ਨਹੀਂ ਜਾਣ ਸਕਦੇ ਅਨੁਯਾਈ ਘਰੇ ਕੀ ਕਰ ਰਹੇ ਹਨ, ਜਾਂ ਆਪਣੇ ਦਿਲ ਵਿਚ ਉਹ ਕੀ ਸੋਚ ਰਹੇ ਹਨ, ਜਾਂ ਇਸ ਜੀਵਨਕਾਲ ਵਿਚ ਉਨਾਂ ਕੋਲ ਕਿਤਨੇ ਕਰਮ ਹਨ ਜਾਂ ਪਿਛਲੇ ਜੀਵਨਕਾਲ ਤੋਂ ਜੋ ਵਹਿਣੇ ਜਾਰੀ ਰਖਦੇ ਹਨ। ਤੁਹਾਨੂੰ ਇਹ ਸਭ ਯਾਦ ਰਖਣਾ ਜ਼ਰੂਰੀ ਹੈ ਅਤੇ ਇਹ ਸਹਿਣ ਕਰਨਾ। ਸੋ, ਜੇਕਰ ਤੁਸੀਂ ਭਿਕਸ਼ੂ ਹੋ, ਭਿਕਸ਼ਣੀਆਂ ਜਾਂ ਪਾਦਰੀ, ਤੁਹਾਡੇ ਲਈ ਸਚਮੁਚ, ਸਚਮੁਚ, ਹਰ ਰੋਜ਼ ਨਿਮਰਤਾ ਨਾਲ ਪ੍ਰਮਾਤਮਾ ਦਾ ਧੰਨਵਾਦ, ਬੁਧਾਂ ਦਾ ਧੰਨਵਾਦ ਕਰਨਾ ਉਨਾਂ ਦੀ ਆਪਣੀ ਸ਼ਕਤੀ ਨਾਲ ਤੁਹਾਡੀ ਮਦਦ ਕਰਨ ਲਈ, ਤੁਹਾਨੂੰ ਮਾਫ ਕਰਨ ਲਈ. ਤੁਹਾਡਾ ਸਮਰਥਨ ਕਰਨ ਲਈ ਧੰਨਵਾਦ ਕਰਨਾ ਚਾਹੀਦਾ ਹੈ । ਨਹੀਂ ਤਾਂ, ਇਕ ਮਨੁਖ ਇਕਲਾ ਇਹ ਸਭ ਨਹੀਂ ਹਜ਼ਮ ਕਰ ਸਕਦਾ।

ਔ ਲੈਕ (ਵੀਐਤਨਾਮ) ਵਿਚ, ਉਥੇ ਇਕ ਕਹਾਣੀ ਹੈ ਜੋ ਮੇਨੂੰ ਮੇਰੀ ਅਧਿਆਪਕ ਭਿਕਸ਼ਣੀ ਵਲੋਂ ਦਸੀ ਗਈ ਸੀ ਜਦੋਂ ਉਹ ਜਰਮਨੀ ਵਿਚ ਇਕ ਸ਼ਰਨਾਰਥੀ ਸੀ। ਮੈਂ ਇਕ ਸ਼ਰਨਾਰਥੀ ਕੈਂਪ, ਏਐਲ ਏਸੀ (ਐਡਵਾਇਸ ਐਂਡ ਲੀਗਲ ਏਡ ਸੈਂਟਰ) ਵਿਚ ਕੰਮ ਕਰ ਰਹੀ ਸੀ, ਅਤੇ ਉਥੇ ਇਕ ਪ੍ਰੀਵਾਰ ਸੀ, ਇਕ ਬੋਧੀ ਪ੍ਰਵਾਰ, ਚਾਰ ਵਿਆਕਤੀ - ਦੋ ਭਿਕਸ਼ੂ ਅਤੇ ਦੋ ਭਿਕਸਣੀਆਂ। ਪਤੀ ਅਤੇ ਪੁਤਰ ਭਿਕਸ਼ੂ ਸਨ, ਅਤੇ ਧੀ ਅਤੇ ਮਾਂ ਭਿਕਸ਼ਣੀਆਂ ਸਨ, ਜਿਵੇਂ ਮਾਂ ਭਿਕਸ਼ਣੀ ਨੇ ਮੈਨੂੰ ਦਸ‌ਿਆ ਸੀ। ਉਹ ਹਨ ਜਿਨਾਂ ਨੇ ਉਨਾਂ ਦੇ ਸਾਹਮਣੇ ਕਸਮ ਦੇਖੀ ਸੀ। ਉਨਾਂ ਨੇ ਮੈਨੂੰ ਕਿਹਾ ਜੋ ਵੀ ਮੈਂ ਚਾਹੁੰਦੀ ਹਾਂ, ਜੇਕਰ ਧੂਪ ਕਦੇ ਮੁੜਦੀ ਨਹੀਂ ਹੈ, ਗੋਲ ਹੇਠਾਂ ਨੂੰ, ਜਾਂ ਹੇਠਾਂ ਨੂੰ ਡਿਗਦੀ ਨਹੀਂ ਹੈ ਧੂਪ ਸੁਆਹ ਡਿਗਦੀ ਨਹੀਂ, ਫਿਰ ਮੇਰੀ ਇਛਾ ਪੂਰੀ ਹੋ ਜਾਵੇਗੀ। ਮੇਰੀ ਇਛਾ ਅਸਲੀ ਅਤੇ ਸਚੀ ਸੀ। ਸਾਰੀ ਧੂਪ ਖੜੀ ਰਹੀ - ਸਾਰੀ ਸੜ ਗਈ, ਪਰ ਸੁਆਹ ਬਿਲਕੁਲ ਨਹੀਂ ਹੇਠਾਂ ਡਿਗੀ। ਇਸੇ ਕਰਕੇ ਮੇਰੇ ਹੀਮਾਲਿਆ ਨੂੰ ਜਾਣ ਅਤੇ ਵਾਪਸ ਆਉਣ ਤੋਂ ਬਾਅਦ, ਮੈਂ ਉਸਦੀ ਮਿਹਰ ਨੂੰ ਮੁੜ ਅਦਾ ਕਰਨਾ ਚਾਹੁੰਦੀ ਸੀ, ਕਿਉਂਕਿ ਉਸ ਨੇ ਮੈਨੂੰ ਕੁਝ ਚੀਜ਼ ਬੁਧਾਂ, ਬੋਧੀਆਂ ਬਾਰੇ ਸਿਖਾਈ ਸੀ, ਅਤੇ ਬੁਧ ਧਰਮ ਵਿਚ ਮੇਰਾ ਵਿਸ਼ਵਾਸ਼ ਵਧੇਰੇ ਉਤਸ਼ਾਹਿਤ ਕੀਤਾ।

ਉਸ ਸਮੇਂ, ਮੇਰੇ ਕੋਲ ਬੋਧੀ ਵਿਸ਼ਵਾਸ਼ ਅਤੇ ਨਾਲ ਹੀ ਇਸਾਈ ਵਿਸ਼ਵਾਸ਼ ਸੀ, ਸੋ ਮੈਂ ਇਕ ਕਰਾਸ ਆਪਣੀ ਛਾਤੀ ਦੇ ਸਾਹਮਣੇ ਪਹਿਨਿਆ ਹੋਇਆ ਸੀ। ਕਾਰੀਟਾਸ ਕਰਮਚਾਰੀਆਂ ਵਿਚੋਂ ਇਕ ਨੇ ਮੈਨੂੰ ਇਹ ਦਿਤਾ ਸੀ, ਸੋ ਮੈਂ ਇਹ ਪਹਿਨਿਆ ਸੀ। ਬੋਧੀ ਭਿਕਸ਼ਣੀਆਂ ਨੇ ਨਹੀਂ ਪਸੰਦ ਕੀਤਾ ਕਿ ਮੈਂ ਕਰਾਸ ਪਹਿਨ‌ਿਆ ਸੀ। ਉਹਨਾਂ ਨੇ ਪਸੰਦ ਕਰਨਾ ਸੀ ਜੇਕਰ ਮੈਂ ਇਸ ਦੀ ਜਗਾ ਬੁਧ ਦੀ ਮੂਰਤੀ ਪਹਿਨੀ ਹੁੰਦੀ। ਉਹ ਮੈਨੂੰ ਇਸਾਈ ਧਰਮ ਨਾਲੋਂ ‌ਬੁਧ ਧਰਮ ਵਿਚ ਖਿਚ ਕੇ ਲਿਜਾਣਾ ਚਾਹੁੰਦੇ ਸੀ। ਮੈਂ ਤੁਹਾਨੂੰ ਦਸਦੀ ਹਾਂ, ਇਸ ਸੰਸਾਰ ਵਿਚ ਇਹ ਮੁਸ਼ਕਲ ਹੈ ਇਕ ਧਰਮ ਦਾ ਅਨੁਸਰਨ ਕਰਨਾ, ਕਿਉਂਕਿ ਦੂਜੇ ਤੁਹਾਨੂੰ ਆਪਣੇ ਧਰਮ ਵਿਚ ਖਿਚ ਕੇ ਲਿਜਾਣਾ ਚਾਹੁੰਦੇ ਹਨ, ਕਿਉਂਕਿ ਉਹ ਸੋਚਦੇ ਹਨ ਬੁਧ ਧਰਮ ਬਿਹਤਰ ਹੈ, ਅਤੇ ਦੂਜਾ ਸੋਚਦਾ ਹੈ ਇਸਾਈ ਧਰਮ ਬਿਹਤਰ ਹੇ, ਆਦਿ। ਉਹ ਸਦਾ ਹੀ ਝਗੜਾ ਕਰ ਸਕਦੇ ਹਨ, ਜੁਬਾਨੀ ਤੌਰ ਤੇ ਘਟੋ ਘਟ। ਪਰ ਮੇਰੇ ਪਰਵਾਰ ਵਿਚ, ਮੇਰੇ ਪਿਤਾ ਇਸਾਈ ਸਨ, ਮੇਰੀ ਦਾਦੀ ਅਤੇ ਮਾਂ ਬੋਧੀ ਸਨ, ਸੋ ਮੈਨੂੰ ਕੀ ਕਰਨਾ ਚਾਹੀਦਾ? ਮੈਂ ਦੋਵੇਂ ਪਰੰਪਾਵਾਂ ਵਿਚ ਜਨਮੀ ਅਤੇ ਵਡੀ ਹੋਈ ਸੀ।

ਅਤੇ ਉਸ ਸਮੇਂ ਮੇਰੀ ਸੁਖਣਾ, ਮੇਰੇ ਚਾਰ ਮਠ ਦੇ ਸ਼ਰਧਾਲੂਆਂ ਦੇ ਸਾਹਮਣੇ, ਇਹ ਸੀ ਕਿ ਮੈਂ ਸੋਚਦੀ ਸੀ ਮੇਰਾ ਜੀਵਨ... ਮੈਂ ਸਵਰਗ ਵਿਚ ਬੁਧਾਂ ਨੂੰ ਕਿਹਾ, "ਮੇਰੀ ਜਿੰਦਗੀ ਇਕ ਮਨੁਖ ਵਜੋਂ ਬਹੁਤੀ ਮਾੜੀ ਨਹੀਂ ਹੈ। ਮੈਂ ਜਾਣਦੀ ਹਾਂ ਇਕ ਮਨੁਖ ਦੀ ਜਿੰਦਗੀ ਮਾੜੀ ਹੈ, ਪਰ ਮੇਰੀ ਬਹੁਤੀ ਮਾੜੀ ਨਹੀਂ ਹੈ। ਸੋ ਕ੍ਰਿਪਾ ਕਰਕੇ, ਜੇਕਰ ਮੇਰੇ ਕੋਲ ਕੋਈ ਗੁਣ ਹਨ, ਕ੍ਰਿਪਾ ਕਰਕੇ ਇਹ ਸਭ ਤੋਂ ਬਦਤਰ, ਸਭ ਤੋਂ ਬਦਤਰ ਸੰਭਵ ਆਤਮਾਵਾਂ ਨੂੰ ਇਹ ਟਰਾਂਸਫਰ ਕਰ ਦੇਵੋ, ਪਰ ਮੈਨੂੰ ਇਸ ਬਾਰੇ ਨਾ ਜਾਨਣ ਦਿਓ।" ਅਤੇ ਇਹ ਹੈ ਜਿਵੇਂ ਸਾਰੀ ਧੂਪ ਖੜੀ ਹੋ ਗਈ। ਅਤੇ ਉਸ ਸਮੇਂ, ਮੈਂ ਭਿਕਸ਼ਣੀਆਂ ਅਤੇ ਭਿਕਸ਼ੂਆਂ ਨੂੰ ਨਹੀਂ ਦਸ‌ਿਆ ਸੀ, ਪਰ ਮੈਂ ਸੋਚਦੀ ਹਾਂ ਮੈਂ ਹੁਣ ਦਸ ਸਕਦੀ ਹਾਂ। ਮੈਂ ਦਸਿਆ ਸੀ, ਅਤੇ ਕਿਉਂ ਨਹੀਂ? ਬਸ ਇਕ ਪਲ, ਮੈਂ ਪੁਛਦੀ ਹਾਂ ਜੇਕਰ ਇਹ ਦਸਣਾ ਗਲਤ ਸੀ। ਨਹੀਂ, ਇਹ ਪਹਿਲੇ ਹੀ ਵਾਪਰ ਰਿਹਾ ਹੈ। ਮੈਂ ਪਹਿਲੇ ਹੀ ਬਹੁਤ ਬਜ਼ੁਰਗ ਹਾਂ ਅਤੇ ਬਹੁਤ ਸਾਰੇ ਦਹਾਕਿਆਂ ਲਈ ਮੈਂ ਪਹਿਲੇ ਹੀ ਇਹ ਕਰਦੀ ਰਹੀ ਹਾਂ, ਸੋ ਕਦੇ ਨਹੀਂ ਜਾਣ ਸਕਦੀ ਜੇਕਰ ਮੈਂ ਕਲ ਨੂੰ ਮਰ ਜਾਵਾਂਗੀ, ਇਤਨਾ ਸਖਤ ਕੰਮ ਕਰਦੀ ਹੋਈ ਅਤੇ ਬਹੁਤ ਭਜਦੀ ਹੋਈ, ਸੋ ਕੋਈ ਗਲ ਨਹੀਂ। ਨਹੀਂ ਤਾਂ, ਤੁਹਾਡੇ ਕੋਲ ਇਹ ਤੁਹਾਡੇ ਮਨ ਵਿਚ ਸਾਰਾ ਸਮਾਂ ਹੋਵੇਗਾ। "ਉਸ ਨੇ ਕੀ ਕਿਹਾ ਸੀ? ਉਸ ਨੇ ਕਿਸ ਚੀਜ਼ ਦਾ ਪ੍ਰਣ ਕੀਤਾ ਸੀ? ਧੂਪ ਕਿਉਂ ਸਿਧੀ ਖੜੀ ਰਹੀ ਅਤੇ ਉਨਾਂ ਦੀ ਸੁਆਹ ਤੋਂ ਕੁਝ ਨਹੀਂ ਇਸ ਤਰਾਂ ਹੇਠਾਂ ਡਿਗਿਆ? ਉਸ ਨੇ ਕੀ ਕਿਹਾ ਸੀ?" ਅਤੇ ਇਹ ਤੁਹਾਡੇ ਮਨ ਨੂੰ ਬਹੁਤ ਵਿਆਸਤ ਰਖੇਗਾ।

ਸੋ, ਉਹ ਸਚਮੁਚ ਮੇਰੀ ਜਿੰਦਗੀ ਵਿਚ ਵਾਪਰ‌ਿਆ ਸੀ। ਉਦੋਂ ਤੋਂ, ਇਹ ਸਾਰਾ ਸਮਾਂ ਵਾਪਰ‌ਿਆ ਹੈ। ਪਰ ਇਹ ਪਹਿਲੇ ਹੀ ਵਾਪਰ‌ਿਆ ਸੀ ਮੇਰੇ ਇਹਦੇ ਜਾਨਣ ਤੋਂ ਪਹਿਲਾਂ। ਬਸ ਜਿਵੇਂ ਮੈਂ ਪਹਿਲੇ ਹੀ ਕਿੲ ਬੁਧ ਵਜੋਂ ਜਨਮ ਲਿਆ ਸੀ, ਪਰ ਮੈਂਨੂੰ ਇਹ ਜਾਨਣ ਦੀ ਇਜਾਜ਼ਤ ਨਹੀਂ ਸੀ ਜਦੋਂ ਮੈਂ ਵਡੀ ਹੋ ਗਈ। ਮੈਨੂੰ ਜਾ ਕੇ ਅਤੇ ਇਹ ਪਿਛੇ ਦੁਬਾਰਾ ਚੈਕ ਕਰਨਾ ਪਿਆ। ਅਤੇ ਮੇਰੇ ਇਹ ਜਾਨਣ ਤੋਂ ਬਾਅਦ, ਮੈਂ ਕੋਈ ਚੀਜ਼ ਕਹਿਣ ਦੀ ਹੋਰ ਹਿੰਮਤ ਨਹੀਂ ਕੀਤੀ ਕਿਉਂਕਿ ਮੈਂ ਦੇਖ ਸਕਦੀ ਹਾਂ ਕਿ ਸਾਰੇ ਗੁਰੂ ਲੋਕਾਂ ਨੂੰ ਦਸਦੇ ਹਨ ਕਿ ਉਹ ਪ੍ਰਮਾਤਮਾ ਤੋਂ ਗੁਰੂ ਹਨ ਅਤੇ ਬੁਧ ਅਤੇ ਇਹ ਸਭ, ਅਤੇ ਉਨਾਂ ਸਾਰ‌ਿਆਂ ਨੂੰ ਬਹੁਤ ਭਿਆਨਕ ਜਿੰਦਗੀਆਂ ਮਿਲਦੀਆਂ ਹਨ, ਅਤੇ ਕਿਵੇਂ ਵੀ ਬਹੁਤੇ ਲੋਕ ਉਨਾਂ ਵਿਚ ਵਿਸ਼ਵਾਸ਼ ਨਹੀਂ ਕਰਦੇ।

ਇਥੋਂ ਤਕ ਬਸ ਇਕ ਆਮ ਗੁਰੂ ਹੋਣ ਲਈ, ਇਥੋਂ ਤਕ ਸੁਪਰੀਮ ਮਾਸਟਰ, ਮੈਂਨੂੰ ਪਹਿਲੇ ਹੀ ਸਭ ਜਗਾ ਕੁਟਿਆ ਗਿਆ, ਮੇਤਰੇਆ ਬੁਧ ਜਾਂ ਕਰਾਇਸਟ, ਈਸਾ, ਇਸ ਅਵਧੀ ਦੇ ਸਮੇਂ ਇਕ ਅਤੇ ਸਿਰਫ ਇਕ ਜੋ ਸੰਸਾਰ ਦੀ ਮਦਦ ਕਰ ਸਕਦਾ ਹੈ, ਇਹਦੇ ਬਾਰੇ ਗਲ ਕਰਨੀ ਤਾਂ ਪਾਸੇ ਰਹੀ। ਬਿਨਾਂਸ਼ਕ, ਲੋਕ ਇਹਦੇ ਵਿਚ ਵਿਸ਼ਵਾਸ਼ ਨਹੀਂ ਕਰਨਗੇ। ਜੇਕਰ ਉਹ ਮੇਰੇ ਵਲ ਦੇਖਦੇ ਹਨ, ਉਹ ਕਹਿਣਗੇ, "ਕੀ? ਉਹ ਸਿਰਫ ਇਕ ਛੋਟੀ ਔਰਤ ਹੈ। ਉਹ ਇਕ ਬੁਧ ਕਿਵੇਂ ਹੋ ਸਕਦੀ ਹੈ? ਇਕ ਔਰਤ ਇਕ ਬੁਧ ਨਹੀਂ ਹੋ ਸਕਦੀ।" ਫਿਰ ਕਿਵੇਂ ਜੇਰਕ ਮੈਂ ਪਹਿਲੇ ਹੀ ਇਕ ਬੁਧ ਹੋਵਾਂ? ਇਸ ਤਰਾਂ, ਮੈਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੀ ਹਾਂ। ਮੈਂ ਇਕ ਔਰਤ ਜਾਂ ਆਦਮੀ ਬਣ ਸਕਦੀ ਹਾਂ ਉਸ ਦੇ ਮੁਤਾਬਕ ਜੋ ਮਨੁਖਾਂ ਨੂੰ ਸਭ ਤੋਂ ਵਧ ਲਾਭ ਦਵਾਉਂਦਾ ਹੈ। ਸੋ ਭਾਵੇਂ ਜੇਕਰ ਤੁਸੀਂ ਨਹੀਂ ਵਿਸ਼ਵਾਸ਼ ਕਰਦੇ ਕਿ ਮੈਂ ਇਕ ਬੁਧ ਹਾਂ, ਕ੍ਰਿਪਾ ਕਰਕੇ ਕੋਈ ਚੀਜ਼ ਮੇਰੇ ਬਾਰੇ ਮਾੜੀ ਨਾ ਕਹਿਣੀ। ਨਹੀਂ ਤਾਂ, ਮੈਂ ਤੁਹਾਡੀ ਮਦਦ ਨਹੀਂ ਕਰ ਸਕਾਂਗੀ। ਮੈਂ ਤੁਹਾਨੂੰ ਧਮਕੀ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਮੈਂ ਪ੍ਰਮਾਤਮਾ ਨੂੰ, ਬੁਧਾਂ ਨੂੰ ਸਹੁੰ ਖਾਂਦੀ ਹਾਂ ਕਿ ਮੈਂ ਤੁਹਾਨੂੰ ਸਚ ਦਸ ਰਹੀ ਹਾਂ। ਨਹੀਂ ਤਾਂ ਮੈਨੂੰ ਸਜ਼ਾ ਦਿਤੀ ਜਾਵੇਗੀ, ਜਿਵੇਂ ਮੈਂ ਆਪਣੀ ਮੌਜ਼ੂਦਗੀ ਸਦਾ ਲਈ ਗੁਆ ਬੈਠਾਂਗੀ। ਹੋ ਕੀ ਹੈ ਜੋ ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ? ਇਕ ਪਲ, ਮੈਂ ਇਹਦੇ ਬਾਰੇ ਸੋਚਦੀ ਹਾਂ।

ਓਹ ਹਾਂਜੀ, ਮੈਂ ਭੁਲ ਗਈ ਕਿ ਮੈਂ ਲੋਟਸ ਸੂਤਰ ਬਾਰੇ ਗਲ ਕਰਨੀ ਚਾਹੁੰਦੀ ਸੀ ਜਿਸ ਵਿਚ ਮੰਜੂਸ਼ਰੀ ਨੇ ਇਕ ਸਵਾਲ ਕਰਤਾ ਨੂੰ ਕਿਹਾ ਕਿ ਉਹ ਸਾਗਰ ਰਾਜ ਵਿਚ ਗਿਆ ਸੀ, ਅਤੇ ਰੂਹਾਂ ਵਿਚੋਂ ਇਕ, ਇਕ ਪਾਣੀ ਰੂਹ, ਇਕ ਡਰੈਗਨ ਦੀ ਧੀ, ਡਰੈਗਨ ਰਾਜੇ ਦੀ ਧੀ - ਜਿਆਦਾਤਰ ਡਰੈਗਨ ਰਾਜਾ ਪਾਣੀ ਦਾ ਅਨੁਸ਼ਾਸਨ ਕਰਦਾ ਹੈ। ਸੋ, ਇਕ ਡਰੈਗਨ ਦੀ ਧੀ ਨੇ ਗਿਆਨ ਪ੍ਰਾਪਤ ਕੀਤਾ ਹੈ। ਉਹ ਪੂਜਾ ਦੇ ਯੋਗ ਇਕ ਅਰਹਟ ਹੈ। ਉਹ ਸਿਰਫ ਅਠ ਸਾਲ ਦੀ ਸੀ। ਬਾਕੀ ਸਾਰ‌ਿਆਂ ਨੇ ਉਸ ਤੇ ਸ਼ਕ ਕਰਨ ਤੋਂ ਬਾਅਦ, ਉਸ ਨੇ ਇਹ ਸਾਬਤ ਕਰ ਦਿਤਾ।

ਪਰ ਇਹ ਲੋਕ, ਜਿਨਾਂ ਨੇ ਉਸ ਨੂੰ ਸਵਾਲ ਕੀਤਾ ਅਤੇ ਮੰਜੂਸ਼ਰੀ ਨੂੰ ਸਵਾਲ ਕੀਤਾ, ਉਹ ਵੀ ਪਹਿਲੇ ਹੀ ਇਕ ਉਚ ਪਧਰ ਤੇ ਹਨ, ਇਕ ਅਰਹਟ ਜਾਂ ਬੁਧ ਜਿਨਾਂ ਉਚੇ ਨਹੀਂ, ਪਰ ਹੋ ਸਕਦਾ ਇਕ ਤੇ ਹਨ ਜਿਸ ਤੋਂ ਕਦੇ ਮਨੁਖੀ ਜਿੰਦਗੀ ਨੂੰ ਵਾਪਸ ਨਾ ਆਉਣਾ ਪਵੇ, ਦੁਬਾਰਾ ਵਾਪਸ ਨਹੀ ਆਉਣਾ ਪਵੇਗਾ ਜੇਕਰ ਉਹ ਨਾ ਚਾਹੁੰਦੇ ਹੋਣ। ਉਹ ਪਹਿਲੇ ਹੀ ਉਚੇ ਹਨ। ਸੋ, ਜਦੋਂ ਉਸ ਨੇ ਇਹ ਸਾਬਤ ਕੀਤਾ, ਉਹ ਦੇਖ ਸਕਦੇ ਸਨ ਜਦੋਂ ਉਸ ਨੇ ਆਪਣੇ ਆਪ ਨੂੰ ਹੋਰਨਾਂ ਦੇਸ਼ਾਂ ਵਿਚ, ਹੋਰ ਖੇਤਰਾਂ ਵਿਚ, ਹੋਰਨਾਂ ਮੰਡਲਾਂ ਵਿਚ ਪ੍ਰਗਟ ਕੀਤਾ ਅਤੇ ਆਪਣੀ ਪਹਿਚਾਣ ਪ੍ਰਗਟ ਕੀਤੀ ਇਕ ਬਹੁਤ ਹੀ ਗਿਆਨਵਾਨ ਜੀਵ ਦੇ ਰੂਪ ਵਿਚ, ਹੋਰਨਾਂ ਜੀਵਾਂ ਨੂੰ ਸਿਖਾਉਂਦੇ ਹੋਏ ਦੂਰ ਵਾਲੀਆਂ ਧਰਤੀਆਂ ਵਿਚ ਦੂਰ ਕਿਤੇ ਸੰਵੇਦਨਸ਼ੀਲ ਜੀਵਾਂ ਨੂੰ ਸਿਖਾਉਂਦੇ ਹੋਏ।

ਮੰਜੂਸ਼ਰੀ ਨੇ ਕਿਹਾ: "ਉਥੇ ਡਰੈਗਨ ਰਾਜਾ ਸਾਗਰਾ ਦੀ ਧੀ ਹੈ ਜੋ ਸਿਰਫ ਅਠ ਸਾਲ ਦੀ ਉਮਰ ਦੀ ਹੈ। ਉਹ ਸਿਆਣੀ ਹੈ; ਉਸ ਦੀਆਂ ਫੈਕਲਟੀਆਂ ਤਿਖੀਆਂ ਹਨ; ਅਤੇ ਉਹ ਸੰਵੇਦਨਸ਼ੀਲ ਜੀਵਾਂ ਦੀਆਂ ਸਾਰੀਆਂ ਫੈਕਲਟੀਆਂ ਅਤੇ ਕੰਮਾਂ ਨੂੰ ਵੀ ਚੰਗੀ ਤਰਾਂ ਜਾਣਦੀ ਹੈ। ਉਸ ਨੇ ਯਾਦ ਕਰਨ ਦੀ ਸ਼ਕਤੀ ਪ੍ਰਾਪਤ ਕਰ ਲਈ ਹੈ। ਉਹ ਸਾਰੇ ਡੂੰਘੇ ਗੁਪਤ ਖਜ਼ਾਨ‌ਿਆਂ ਨੂੰ ਸੰਭਾਲਦੀ ਹੈ ਜੋ ਬੁਧਾਂ ਦੁਆਰਾ ਸਿਖਾਏ ਗਏ, ਗਹਿਰੇ ਧਿਆਨ ਵਿਚ ਪ੍ਰਵੇਸ਼ ਕਰਦੀ ਅਤੇ ਸਾਰੇ ਧਰਮਾਂ ਨੂੰ ਸਮਝਣ ਵਿਚ ਚੰਗੀ ਤਰਾਂ ਸਮਰਥ ਹੈ। "ਉਸ ਨੇ ਤੁਰੰਤ ਬੋਧੀ ਦਾ ਵਿਚਾਰ (ਗਿਆਨ ਪ੍ਰਾਪਤੀ) ਪੈਦਾ ਕੀਤਾ ਅਤੇ ਗੈਰ-ਰੀਟਰੋਗਰੈਸ਼ਨ ਦਾ ਪੜਾਅ ਪ੍ਰਾਪਤ ਕੀਤਾ ਹੈ। ਉਸ ਕੋਲ ਨਿਰਵਿਘਨ ਭਾਸ਼ਣ ਕਲਾ ਹੈ ਅਤੇ ਸੰਵੇਦਨਸ਼ੀਲ ਜੀਵਾਂ ਨੂੰ ਉਤਨੀ ਦਿਆਲਤਾ ਨਾਲ ਸੋਚਦੀ ਹੈ ਜਿਵੇਂ ਉਹ ਉਸ ਦੇ ਆਪਣੇ ਬਚੇ ਹੋਣ। ਉਸ ਦੇ ਗੁਣ ਸੰਪੂਰਨ ਹਨ। ਉਸ ਦੇ ਵਿਚਾਰ ਅਤੇ ਵਿਆਖਿਆਵਾਂ ਸੂਖਮ ਅਤੇ ਵਿਆਪਕ ਹਨ, ਦਿਆਲੂ ਅਤੇ ਦਇਆਵਾਨ ਹਨ। ਉਸ ਕੋਲ ਇਕ ਇਕਸੁਰ ਮਨ ਹੈ ਅਤੇ ਬੋਧ (ਗਿਆਨ) ਪ੍ਰਾਪਤ ਕਰ ਲ਼ਿਆ ਹੈ।"

ਬੋਧੀਸਾਤਵਾ ਪ੍ਰਾਜਨਾਕਤਾ ਨੇ ਕਿਹਾ, "ਮੈਂ ਤਥਾਗਤਾ ਸ਼ਕਿਆਮੁਨੀ ਨੂੰ ਦੇਖ ਸਕਦਾ ਹਾਂ ਜੋ ਨਿਰੰਤਰ ਮੁਸ਼ਕਲ ਅਤੇ ਗੰਭੀਰ ਅਭਿਆਸ ਬੇਅੰਤ ਕਲਪਾਂ (ਯੁਗਾਂ) ਤੋਂ ਕਰਦਾ ਰਿਹਾ ਹੈ, ਗੁਣ ਅਤੇ ਨੇਕੀ ਨੂੰ ਇਕਠਾ ਕਰਦਾ ਹੋਇਆ, ਜਦੋਂ ਬੋਧ (ਗਿਆਨ) ਦੇ ਮਾਰਗ ਨੂੰ ਲਭਦਾ ਹੋਇਆ। ਮਹਾਨ ਕਈ ਗੁਣਾ ਕੋਸਮੋਸ ਵਿਚ ਦੇਖਦਾ ਹੋਇਆ, ਉਥੇ ਇਕ ਵੀ ਜਗਾ ਨਹੀਂ ਹੈ ਇਥੋਂ ਤਕ ਇਕ ਰਾਈ ਦੇ ਦਾਣੇ ਦੇ ਆਕਾਰ ਦੀ ਜਿਥੇ ਇਸ ਬੋਧੀਸਾਤਵਾ ਨੇ ਆਪਣੇ ਜੀਵਨ ਸੰਵੇਦਨਸ਼ੀਲ ਜੀਵਾਂ ਦੀ ਖਾਤਰ ਨਾ ਤਿਆਗ‌ਿਆ ਹੋਵੇ। ਉਸ ਨੇ ਸਿਰਫ ਇਸ ਤੋਂ ਬਾਅਦ ਪੂਰਨ ਗਿਆਨ ਪ੍ਰਾਪਤੀ ਕਰ ਲਈ। ਇਹ ਵਿਸ਼ਵਾਸ਼ ਕਰਨਾ ਮੁਸ਼ਕਲ ਹੈ ਕਿ ਇਹ ਡਰੈਗਨ ਕੁੜੀ ਤੁਰੰਤ ਹੀ ਪੂਰਨ ਗਿਆਨ ਪ੍ਰਾਪਤੀ ਕਰ ਲਵੇਗੀ।"

ਉਸ ਦੇ ਗਲ ਖਤਮ ਕਰਨ ਤੋਂ ਪਹਿਲਾਂ, ਡਰੈਗਨ ਰਾਜ਼ੇ ਦੀ ਧੀ ਅਚਾਨਕ ਉਨਾਂ ਦੀ ਮੌਜ਼ੂਦਗੀ ਵਿਚ ਪ੍ਰਗਟ ਹੋ ਗਈ। ਸਤਿਕਾਰ ਨਾਲ ਬੁਧ ਦੇ ਸਾਹਮਣੇ ਮਥਾ ਟੇਕਦੀ ਹੋਈ, ਉਹ ਇਕ ਪਾਸੇ ਨੂੰ ਪਿਛੇ ਚਲੀ ਗਈ ਅਤੇ ਉਸਤਤੀ ਵਿਚ ਇਹ ਤਿੰਨ ਪੰਕਤੀਆਂ ਕਹੀਆਂ: "ਬੁਧ ਨੂੰ ਗਹਿਰੇ ਤਲ ਤੇ ਗਿਆਨ ਹੈ ਚੰਗੇ ਅਤੇ ਬੁਰੇ ਦੀਆਂ ਵਿਸ਼ੇਸ਼ਤਾਵਾਂ ਵਿਚ, ਅਤੇ ਉਹ ਪੂਰੀ ਤਰਾਂ ਦਸਾਂ ਦਿਸ਼ਾਵਾਂ ਨੂੰ ਪ੍ਰਕਾਸ਼ਮਾਨ ਕਰਦਾ ਹੈ। ਉਸ ਦਾ ਸੂਖਮ ਅਤੇ ਸ਼ੁਧ ਧਰਮ ਸਰੀਰ ਬਤੀਹ ਨਿਸ਼ਾਨਾਂ ਨਾਲ ਸੰਪੰਨ ਹੈ; ਉਸ ਦਾ ਧਰਮ ਸਰੀਰ ਅਸੀ ਚੰਗੇ ਗੁਣਾਂ ਨਾਲ ਸ਼ਿੰਗਾਰਿਆ ਹੋਇਆ ਹੈ। ਉਸ ਨਾਲ ਦੇਵਤ‌ਿਆਂ ਅਤੇ ਮਨੁਖਾਂ ਦੁਆਰਾ ਪਿਆਰ ਕੀਤਾ ਜਾਂਦਾ, ਅਤੇ ਡਰੈਗਨਾਂ ਦੁਆਰਾ ਸਨਮਾਨਿਤ ਕੀਤਾ ਜਾਂਦਾ ਹੈ। ਉਥੇ ਕੋਈ ਸੰਵੇਦਨਸ਼ੀਲ ਜੀਵ ਨਹੀਂ ਜਿਹੜਾ ਉਸ ਨੂੰ ਮਥਾ ਨਹੀਂ ਟੇਕਦਾ। ਇਸ ਤੋਂ ਇਲਾਵਾ, ਕਿ ਮੈਂ ਗਿਆਨ ਪ੍ਰਾਪਤ ਕਰਾਂਗੀ ਉਨਾਂ ਨੂੰ ਸੁਣਨ ਦੁਆਰਾ, ਸਿਰਫ ਇਕ ਬੁਧ ਦੁਆਰਾ ਜਾਣ‌ਿਆ ਜਾ ਸਕਦਾ ਹੈ। ਮੈਂ ਮਹਾਯਾਨਾ ਦੀ ਸਿਖਿਆ ਨੂੰ ਪ੍ਰਗਟ ਕਰਾਂਗੀ। ਅਤੇ ਦੁਖੀ ਸੰਵੇਦਨਸ਼ੀਲ ਜੀਵਾਂ ਨੂੰ ਬਚਾਵਾਂਗੀ।"

ਉਸ ਸਮੇਂ ਸਾਰੀਪੁਤਰਾ ਨੇ ਡਰੈਗਨ ਕੁੜੀ ਨਾਲ ਗਲ ਕੀਤੀ, ਕਿਹਾ: "ਤੁਸੀਂ ਕਹਿੰਦੇ ਹੋ ਤੁਸੀਂ ਜ਼ਲਦੀ ਹੀ ਸਭ ਤੋਂ ਉਚੇ ਮਾਰਗ ਨੂੰ ਪ੍ਰਾਪਤ ਕਰ ਲਵੋਂਗੇ। ਇਹਦੇ ਉਤੇ ਵਿਸ਼ਵਾਸ਼ ਕਰਨਾ ਮੁਸ਼ਕਲ ਹੈ। ਇਹ ਕਿਉਂ ਹੈ? ਮਾਦਾ ਸਰੀਰ ਪਲੀਤ ਹੈ; ਇਹ ਧਰਮ ਲਈ ਇਕ ਫਿਟ ਭਾਂਡਾ ਨਹੀਂ ਹੈ। ਤੁਸੀਂ ਉਚਤਮ ਗਿਆਨ ਕਿਵੇਂ ਪ੍ਰਾਪਤ ਕਰ ਸਕਦੇ ਹੋ? ਬੁਧ ਦਾ ਮਾਰਗ ਲੰਮਾ ਹੈ। ਵਿਆਕਤੀ ਸਿਰਫ ਇਹਨੂੰ ਪ੍ਰਾਪਤ ਕਰ ਸਕਦਾ ਹੈ ਬਹੁਤ ਮਿਹਨਤ ਨਾਲ ਗੰਭੀਰ ਅਭਿਆਸ ਕਰਨ ਤੋਂ ਬਾਅਦ, ਅਤੇ ਪੂਰੀ ਤਰਾਂ ਸੰਪੂਰਨਤਾਵਾਂ ਦਾ ਬੇਅੰਤ ਕਲਪਾਂ (ਯੁਗਾਂ) ਲਈ ਅਭਿਆਸ ਕਰਨ ਤੋਂ ਬਾਅਦ। ਇਸ ਤੋਂ ਇਲਾਵਾ, ਮਾਦਾ ਸਰੀਰ ਕੋਲ ਪੰਜ ਰੁਕਾਵਟਾਂ ਹਨ। ਪਹਿਲਾ ਇਕ ਮਹਾਨ ਬ੍ਰਹਮਾ ਬਣਨ ਲਈ ਅਯੋਗਤਾ ਹੈ। ਦੂਜਾ ਸਾਕਰਾ ਬਣਨ ਲਈ ਅਯੋਗਤਾ ਹੈ। ਤੀਜਾ ਮਾਰਾ ਬਣਨ ਲਈ ਅਯੋਗਤਾ ਹੈ, ਅਤੇ ਚੌਥਾ, ਇਕ ਧਰਮ ਪਹੀਆ ਮੋੜਨ ਵਾਲਾ ਰਾਜਾ (ਚਕਰਾਵਰਤੀ) ਬਣਨ ਲਈ ਅਯੋਗਤਾ ਹੈ। ਪੰਜਵਾਂ ਇਕ ਬੁਧ ਬਣਨ ਲਈ ਅਯੋਗਤਾ ਹੈ। ਤੁਸੀਂ ਆਪਣੇ ਮਾਦਾ ਸਰੀਰ ਨਾਲ ਜ਼ਲਦੀ ਨਾਲ ਇਕ ਬੁਧ ਕਿਵੇਂ ਬਣ ਸਕਦੇ ਹੋ?"

ਫਿਰ ਡਰੈਗਨ ਕੁੜੀ ਨੇ ਬੁਧ ਨੂੰ ਇਕ ਕੀਮਤੀ ਗਹਿਣਾ ਪੇਸ਼ ਕੀਤਾ ਮਹਾਨ ਮੈਨੀਫੋਲਡ ਬ੍ਰਹਿਮੰਡ ਦਾ ਅਤੇ ਬੁਧ ਨੇ ਇਹ ਸਵੀਕਾਰ ਕੀਤਾ। ਡਰੈਗਨ ਕੁੜੀ ਨੇ ਬੋਧੀਸਾਤਵਾ ਪ੍ਰਾਜਨਕਤਾ ਨਾਲ ਗਲ ਕੀਤੀ ਅਤੇ ਨੇਕ ਸਾਰੀਪੁਤਰਾ ਨਾਲ, ਕਿਹਾ: "ਮੈਂ ਇਕ ਕੀਮਤੀ ਰਤਨ ਪੇਸ਼ ਕੀਤਾ ਅਤੇ ਭਗਵਤ ਨੇ ਇਹ ਸਵੀਕਾਰ ਕੀਤਾ ਹੈ। ਕੀ ਇਹ ਜ਼ਲਦੀ ਨਾਲ ਨਹੀਂ ਕੀਤਾ ਗਿਆ ਸੀ?" ਉਨਾਂ ਨੇ ਜਵਾਬ ਦਿਤਾ, ਕਿਹਾ: "ਇਹ ਬਹੁਤ ਹੀ ਜਲਦੀ ਨਾਲ ਕੀਤਾ ਗਿਆ ਸੀ!" ਡਰੈਗਨ ਕੁੜੀ ਨੇ ਕਿਹਾ: "ਤੁਹਾਡੀਆਂ ਪਾਰਦਰਸ਼ੀ ਸ਼ਕਤੀਆਂ ਦੁਆਰਾ, ਮੈਨੂੰ ਇਥੋਂ ਤਕ ਇਸ ਨਾਲੋਂ ਵੀ ਵਧੇਰੇ ਤੇਜ਼ੀ ਨਾਲ ਇਕ ਬੁਧ ਬਣਦੇ ਹੋਏ ਨੂੰ ਦੇਖੋ।" ਫਿਰ ਉਥੇ ਸਭਾ ਵਿਚ ਸਾਰ‌ਿਆਂ ਨੇ ਡਰੈਗਨ ਕੁੜੀ ਨੂੰ ਤੁਰੰਤ ਹੀ ਇਕ ਮਰਦ ਰੂਪ ਵਿਚ ਬਦਲਦੇ ਹੋਏ ਦੇਖਿਆ, ਸੰਪੂਰਨ ਬੋਧੀਸਾਤਵਾ ਅਭਿਆਸਾਂ ਨਾਲ, ਦਖਣ ਵਿਚ ਵਿਮਲਾ (ਸ਼ੁਧ) ਧਰਤੀ ਨੂੰ ਜਾਂਦੇ ਹੋਏ, ਇਕ ਰਤਨਾਂ ਵਾਲੇ ਕੋਮਲ ਫੁਲ ਉਤੇ ਬੈਠੇ, ਅਤੇ ਉਚਤਮ ਪੂਰਨ ਗਿਆਨ ਪ੍ਰਾਪਤ ਕਰਦੇ ਹੋਏ, ਬਤੀਸ ਨਿਸ਼ਾਨਾਂ ਨਾਲ ਅਤੇ ਸ਼ਾਨਦਾਰ ਗੁਣਾਂ ਨਾਲ ਸੰਪੰਨ, ਅਤੇ ਸਰਵ ਵਿਆਪਕ ਤੌਰ ਤੇ ਦਸਾਂ ਦਿਸ਼ਾਵਾਂ ਵਿਚ ਸਾਰੇ ਸੰਵੇਦਨਸ਼ੀਲ ਜੀਵਾਂ ਦੀ ਖਾਤਰ ਅਸਲੀ ਧਰਮ ਦੀ ਵਿਆਖਿਆ ਕਰਦੇ ਹੋਏ।

ਫਿਰ ਬੋਧੀਸਾਤਵਾ, ਸਰਾਵਾਕਾਸ, ਅਠ ਕਿਸਮ ਦੇ ਦੇਵਤੇ, ਡਰੈਗਨ, ਅਤੇ ਇਹ ਸਭ, ਮਨੁਖ ਅਤੇ ਗੈਰ-ਮਨੁਖ ਸਾਹਾ (ਦੁਨਿਆਵੀ) ਸੰਸਾਰ ਦੇ, ਸਾਰ‌ਿਆਂ ਨੇ ਦੂਰੀ ਵਿਚ ਦੇਖਿਆ ਕਿ ਡਰੈਗਨ ਕੁੜੀ ਇਕ ਬੁਧ ਬਣ ਗਈ ਅਤੇ ਉਸ ਸਭਾ ਵਿਚ ਮਨੁਖਾਂ ਅਤੇ ਦੇਵਤਿਆਂ ਦੀ ਖਾਤਰ ਸਰਵ ਵਿਆਪਕ ਤੌਰ ਤੇ ਧਰਮ ਦੀ ਸਿਖ‌ਿਆ ਸਿਖਾ ਰਹੀ ਸੀ। ਉਹ ਸਭ ਬਹੁਤ ਖੁਸ਼ ਹੋਏ ਅਤੇ ਦੂਰੋਂ ਉਸਦਾ ਸਨਮਾਨ ਕੀਤਾ। ਧਰਮ ਦੀ ਗਲ ਸੁਣਦੇ ਹੋਏ, ਅਣਗਿਣਤ ਸੰਖਿਆ ਦੇ ਸੰਵੇਦਨਸ਼ੀਲ ਜੀਵ ਗਿਆਨਵਾਨ ਹੋ ਗਏ ਅਤੇ ਗੈਰ-ਰੀਟਰੋਗਰੈਸ਼ਨ (ਪਿਛੇ ਨੂੰ ਕਦੇ ਨਾ ਜਾਣਾ ਪਵੇ) ਦਾ ਪੜਾਅ ਪ੍ਰਾਪਤ ਕਰ ਲਿਆ। ਅਣਗਿਣਤ ਸੰਖਿਆ ਦੇ ਸੰਵੇਦਨਸ਼ੀਲ ਜੀਵਾਂ ਨੇ ਆਪਣੇ ਭਵਿਖ ਦੇ ਬੁਧਹੁਡ ਦੀਆਂ ਭਵਿਖਬਾਣੀਆਂ ਨੂੰ ਪ੍ਰਾਪਤ ਕੀਤਾ। ਵਿਮਲਾ (ਸ਼ੁਧ) ਧਰਤੀ ਛੇ ਤਰੀਕਿਆਂ ਨਾਲ ਹਿਲ ਗਈ। ਸਾਹਾ (ਦੁਨਿਆਵੀ) ਸੰਸਾਰ ਵਿਚ, ਉਥੇ ਤਿੰਨ ਹਜ਼ਾਰ ਸੰਵੇਦਨਸ਼ੀਲ਼ ਜੀਵ ਜਿਹੜੇ ਗਿਆਨਵਾਨ ਬਣਨਾ ਚਾਹੁੰਦੇ ਸਨ ਅਤੇ ਉਨਾਂ ਨੇ ਆਪਣੇ ਬੁਧਹੁਡ ਦੀ ਅੰਤਮ ਪ੍ਰਾਪਤੀ ਬਾਰੇ ਭਵਿਖਬਾਣੀਆਂ ਪ੍ਰਾਪਤ ਕੀਤੀਆਂ। ਬੋਧੀਸਾਤਵਾ ਪ੍ਰਾਜਨਾਕਤਾ, ਸਾਰੀਪੁਤਰਾ, ਅਤੇ ਸਮੁਚੀ ਸਭਾ ਨੇ ਚੁਪ ਵਿਚ ਇਹ ਸਵੀਕਾਰ ਕੀਤਾ ਅਤੇ ਵਿਸ਼ਵਾਸ਼ ਕੀਤਾ। - ਲੋਟਸ ਸੂਤਰ, ਅਧਿਅਇ 12

ਸੋ, ਉਨਾਂ ਨੇ ਮਥਾ ਟੇਕਿਆ, ਜਾਂ ਦੂਰਾਂ ਉਨਾਂ ਦਾ ਸਨਮਾਨ ਕੀਤਾ ਅਤੇ ਉਨਾਂ ਵਿਚ ਵਿਸ਼ਵਾਸ਼ ਕੀਤਾ। ਇਥੋਂ ਤਕ ਮੰਜੂਸ਼ਰੀ ਨੇ ਉਨਾਂ ਨੂੰ ਦਸ‌ਿਆ ਉਨਾਂ ਨੇ ਇਸ ਵਿਚ ਵਿਸ਼ਵਾਸ਼ ਨਹੀਂ ਕੀਤਾ, ਕਿਉਂਕਿ ਉਹ ਇਕ ਔਰਤ ਹੈ। "ਉਹ ਕਿਵੇਂ ਗਿਆਨਵਾਨ ਅਤੇ ਅਰਹਟ ਬਣ ਸਕਦੀ ਹੈ ਜੇਕਰ ਉਹ ਇਕ ਔਰਤ ਹੈ?" ਇਥੋਂ ਤਕ ਮੰਜੂਸ਼ਰੀ ਨੇ ਉਨਾਂ ਨੂੰ ਕਿਹਾ ਉਨਾਂ ਨੇ ਮੰਜੂਸ਼ਰੀ ਵਿਚ ਵਿਸ਼ਵਾਸ਼ ਨਹੀਂ ਕੀਤਾ। ਕੀ ਤੁਸੀਂ ਵਿਸ਼ਵਾਸ਼ ਕਰ ਸਕਦੇ ਹੋ? ਮੰਜੂਸ਼ਰੀ ਬੋਧੀਸਾਤਵਾ ਉਸ ਸਮੇਂ ਬੁਧ ਦੇ ਦਾਇਰੇ ਵਿਚ ਨੰਬਰ ਇਕ ਗਿਆਨ ਅਰਹਟ ਸੀ।

ਪਰ ਕੁਝ ਭਿਕਸ਼ੂ ਅਤੇ ਭਿਕਸ਼ਣੀਆਂ ਭਵਿਖ ਨੂੰ ਦੇਖ ਸਕਦੇ ਹਨ। ਉਹ ਮੈਨੂੰ ਚੰਗੀ ਤਰਾਂ ਦੇਖ ਸਕਦੇ। ਇਸੇ ਕਰਕੇ ਜਦੋਂ ਮੈਂ ਵਾਪਸ ਆਈ ਸੀ ਹੀਮਾਲਿਆ ਤੋਂ ਬਾਅਦ, ਮੈਂ ਉਸ ਦੀ ਮਿਹਰਬਾਨੀ ਦਾ ਭੁਗਤਾਨ ਕਰ ਦਿਤਾ ਉਸ ਨੂੰ ਅਤੇ ਉਸਦੀ ਧੀ ਨੂੰ ਸਿਰਫ ਉਨਾਂ ਦੋਨਾਂ ਨੂੰ, ਇਸ ਕੁਆਨ ਯਿੰਨ ਵਿਧੀ ਟ੍ਰਾਂਸਫਰ ਕਰਨ ਦੇ ਨਾਲ। ਅਤੇ ਉਨਾਂ ਮੇਰੇ ਤੇ ਬਹੁਤ ਵਿਸ਼ਵਾਸ਼ ਕੀਤਾ ਅਤੇ ਅਜ਼ੇ ਵੀ ਮੈਨੂੰ ਅਜਕਲ ਸਤਿਗੁਰੂ ਆਖਦੀਆਂ ਹਨ ਜਦੋਂ ਮੈਂ ਉਨਾਂ ਦੇ ਮੰਦਰ ਲਈ ਭੁਗਤਾਨ ਕਰਨ ਲਈ ਕੁਝ ਚੀਜ਼ ਪੇਸ਼ ਕੀਤੀ। ਉਨਾਂ ਨੇ ਕਿਹਾ, "ਸਤਿਗੁਰੂ ਜੀ ਤੁਹਾਡਾ ਧੰਨਵਾਦ" ਅਤੇ ਇਹ ਸਭ। ਮੈਂ ਉਥੇ ਨਹੀਂ ਸੀ। ਮੈਂ ਬਸ ਕੁਝ ਲੋਕਾਂ ਨੂੰ ਇਹ ਪੇਸ਼ ਕਰਨ ਲਈ ਭੇਜਿਆ ਸੀ। ਮੈਂ ਕੁਝ ਮੰਦਰਾਂ ਨੂੰ ਚੜਾਵਾ ਦਿਤਾ, ਪਰ ਮੈਂ ਨਹੀਂ ਦਸਣਾ ਚਾਹੁੰਦੀ ਕਿਤਨ‌ਿਆਂ ਨੂੰ ਅਤੇ ਕਿਥੇ।

ਅਤੇ ਜਦੋਂ ਅਸੀਂ ਪਹਿਲੀ ਵਾਰ ਮਿਲੇ ਸੀ, ਉਸ ਨੇ ਮੈਨੂੰ ਚੀਜ਼ਾਂ ਵੀ ਸਿਖਾਈਆਂ ਸੀ, ਘਟੋ ਘਟ ਉਸ ਨੇ ਮੈਨੂੰ ਇਕ ਸੂਤਰ ਦਿਤਾ ਸੀ। ਜ਼ਰਮਨੀ ਵਿਚ, ਉਸ ਸਮੇਂ, ਮੈਂ ਨਹੀਂ ਜਾਣਦੀ ਸੀ ਕਿਥੋਂ ਕੁਝ ਸੂਤਰ ਪ੍ਰਾਪਤ ਕਰਨੇ ਹਨ, ਸੋ ਉਸ ਨੇ ਮੈਨੂੰ ਇਕ ਦਿਤਾ ਸੀ। ਮੈਂਨੂੰ ਇਹ ਯਾਦ ਹੈ, ਜੋ ਵੀ ਮੈਂ ਪੜ‌ਿਆ, ਇਹ ਪਹਿਲਾਂ ਸੀ, ਇਕ ਲੰਮਾਂ ਸਮਾਂ ਪਹਿਲਾਂ, ਔ ਲੈਕ (ਵੀਐਤਨਾਮ) ਵਿਚ ਸੀ। ਜਰਮਨੀ ਵਿਚ, ਤੁਸੀਂ ਇਕ ਔਲੈਕਸੀਜ਼ (ਵੀਐਤਨਾਮੀਜ਼) ਬੋਧੀ ਸੂਤਰ ਨਹੀਂ ਲਭ ਸਕਦੇ - ਬਹੁਤ ਮੁਸ਼ਕਲ। ਅਤੇ ਉਸ ਨੇ ਮੇਰੇ ਵਿਚ ਬਹੁਤ ਵਿਸ਼ਵਾਸ਼ ਕੀਤਾ, ਅਜ਼ੇ ਵੀ ਕਰਦੀ, ਅਤੇ ਉਸ ਨੇ ਮੈਨੂੰ ਦਸ‌ਿਆ ਸੀ ਜੋ ਉਹ ਉਸ ਸਮੇਂ ਬੁਧ ਧਰਮ ਬਾਰੇ ਜਾਣਦੀ ਸੀ। ਉਸ ਸਮੇਂ, ਮੈਂ ਅਜ਼ੇ ਗ੍ਰਹਿ ਉਤੇ ਦੌੜਦੀ ਫਿਰਦੀ ਸੀ ਅਤੇ ਗਿਆਨ ਲਭਣ ਲਈ ਨਹੀਂ ਅਜ਼ੇ ਕਿਸੇ ਜਗਾ ਗਈ ਸੀ।

ਪਰ ਉਹ ਜਿਨਾਂ ਨੇ ਕਿਹਾ ਕਿ ਮੈਂ ਪਨਾਹ ਲਈ - ਪਰ ਉਹ ਬਹੁਤ ਨਿਮਰ ਹੈ - ਉਸ ਨੇ ਮੈਨੂੰ ਆਪਣੇ ਅਨੁਯਾਈ ਜਾਂ ਪੈਰੋਕਾਰ ਵਜੋਂ ਨਹੀਂ ਸਵੀਕਾਰ ਕੀਤਾ ਸੀ, ਕਿਉਂਕਿ ਤੁਸੀਂ ਇਕ ਭਿਕਸ਼ੂ ਜਾਂ ਇਕ ਭਿਕਸ਼ਣੀ ਵਿਚ ਪਨਾਹ ਲੈਂਦੇ ਹੋ, ਅਤੇ ਫਿਰ ਤੁਸੀਂ ਉਨਾਂ ਨੂੰ ਇਕ ਭੇਟਾ ਦਿੰਦੇ ਹੋ ਅਤੇ ਇਹ ਸਭ। ਉਸ ਨੇ ਇਹ ਨਹੀਂ ਸਵੀਕਾਰ ਕੀਤਾ ਸੀ। ਉਹ ਮੈਨੂੰ ਕਿਸੇ ਹੋਰ ਭਿਕਸ਼ੂ ਕੋਲ ਲੈਕੇ ਗਈ ਸੀ ਜਿਸ ਕੋਲ ਇਕ ਮੰਦਰ ਹੈ। ਉਸ ਦੇ ਕੋਲ ਕੋਈ ਮੰਦਰ ਨਹੀਂ ਸੀ ਅਤੇ ਉਸ ਨੇ ਸੋਚ‌ਿਆ ਉਹ ਇਕ ਔਰਤ ਹੈ, ਅਤੇ ਉਹ ਇਕ ਪੂਰੀ ਭਿਕਸ਼ਣੀ ਨਹੀਂ ਹੈ। ਉਸ ਨੇ ਉਸ ਸਮੇਂ 250 ਨਸੀਹਤਾਂ ਨਹੀਂ ਲਈਆਂ ਸੀ ਇਕ ਅਸਲੀ ਭਿਕਸ਼ਣੀ ਬਣਨ ਲਈ, ਭਾਵ ਇਕ ਪੂਰੀ ਭਿਕਸ਼ਣੀ ਨਹੀਂ। ਸੋ, ਉਹ ਮੈਨੂੰ ਪੂਰੀ ਤਰਾਂ ਲੈਸ, ਪੂਰੇ ਭਿਕਸ਼ੂਆਂ ਦੀ ਸ਼ਰਨ ਲੈਣ ਲਈ ਲੈ ਕੇ ਗਈ ਸੀ, ਅਤੇ ਇਹ ਅਸਲ ਵਿਚ ਬਹੁਤਾ ਨਹੀਂ ਸੀ। ਉਹ ਬਸ ਸ਼ਾਇਦ ਤੁਹਾਡਾ ਲਾਲ ਲਫਾਫਾ ਲੈਂਦੇ ਹਨ ਇਸ ਵਿਚ ਕੁਝ ਭੇਟਾ ਦੇ ਪੈਸ‌ਿਆਂ ਨਾਲ ਅਤੇ ਉਹ ਬਸ ਤੁਹਾਨੂੰ ਕਹਿੰਦੇ ਹਨ, "ਠੀਕ ਹੈ, ਹੁਣ ਤੁਸੀਂ ਬੁਧ, ਸੰਘਾ ਅਤੇ ਧਰਮ ਦੇ ਪੈਰੋਕਾਰ ਹੋ।" ਬਸ ਇਹੀ ਹੈ।

ਅਤੇ ਉਨਾਂ ਨੇ ਮੈਨੂੰ ਕੁਝ ਨਹੀਂ ਸਿਖਾਇਆ। ਅਖੌਤੀ ਦੋ ਭਿਕਸ਼ੂ, ਮੰਦਰਾਂ ਨਾਲ ਵਡੇ ਭਿਕਸ਼ੂ, ਉਨਾਂ ਨੇ ਮੈਨੂੰ ਬਿਲਕੁਲ ਕੋਈ ਚੀਜ਼ ਨਹੀਂ ਸਿਖਾਈ ਸੀ, ਉਸ ਭਿਕਸ਼ਣੀ ਨਾਲੋਂ ਹੋਰ ਵਧ ਨਹੀਂ ਜਿਸ ਨੇ ਮੈਨੂੰ ਸਿਖਾਇਆ ਸੀ ਜਾਂ ਮੈਨੂੰ ਇਥੋਂ ਤਕ ਇਕ ਸੂਤਰ ਦਿਤਾ ਸੀ। ਅਤੇ ਫਿਰ, ਜਦੋਂ ਮੈਂ ਕਿਸੇ ਹੋਰ ਜਗਾ ਸਿਖਣ ਲਈ ਗਈ, ਉਨਾਂ ਨੇ ਮੇਰੇ ਤੇ ਦੋਸ਼ ਲਗਾਇਆ ਇਕ ਨਾਸਤਕ ਹੋਣ ਲਈ ਜਾਂ ਜੋ ਵੀ। ਉਨਾਂ ਨੇ ਮੈਨੂੰ ਕੋਈ ਚੀਜ਼ ਨਹੀਂ ਸਿਖਾਈ ਸੀ। ਉਨਾਂ ਨੂੰ ਫਿਰ ਮੈਨੂੰ ਸਿਖਾਉਣਾ ਚਾਹੀਦਾ ਸੀ ਕਿਵੇਂ ਇਕ ਨਾਸਤਕ ਬਣਨਾ ਹੈ, ਜੇਕਰ ਮੈਂ ਇਕ ਨਾਸਤਕ ਹਾਂ।

ਪਰ ਕੋਈ ਗਲ ਨਹੀਂ, ਮਨੁਖ। ਭਿਕਸ਼ੂ, ਭਿਕਸ਼ਣੀਆਂ, ਉਹ ਵੀ ਮਨੁਖ ਹਨ। ਉਹ ਅਜ਼ੇ ਸੰਤ ਨਹੀਂ ਹਨ। ਇਸੇ ਕਰਕੇ। ਬੁਧ ਭਿੰਨ ਹਨ। ਬੁਧ ਇਕ ਮਨੁਖ ਵਜੋਂ ਪੈਦਾ ਹੋਇਆ ਸੀ, ਪਰ ਉਹ ਇਕ ਮਨੁਖ ਨਹੀਂ ਸੀ। ਉਸ ਨੇ ਕਿਹਾ ਕਿ ਉਹ ਸਦਾ ਤੋਂ ਪਹਿਲੇ ਹੀ ਇਕ ਬੁਧ ਰਿਹਾ, ਬਸ ਇਸ ਵਾਰ ਉਹ ਵਾਪਸ ਆਇਆ ਕੰਮ ਦੇ ਪੂਰੇ ਚਕਰ ਤੋਂ ਬਾਅਦ, ਮਨੁਖੀ ਸੰਸਾਰ ਵਿਚ ਸੇਵਾ। ਇਹ ਹੈ ਜੋ ਇਹ ਹੈ। ਸੋ ਇਹ ਆਖਰੀ ਵਾਰ ਸੀ। ਉਹ ਪਹਿਲੇ ਹੀ ਪੂਰਾ ਚਕਰ ਗਿਆ ਬੁਧ ਤੋਂ ਦੁਬਾਰਾ ਇਕ ਬੁਧ ਬਣਨ ਲਈ। ਬਸ ਇਹੀ ਹੈ। ਪਰ ਉਹ ਪਹਿਲਾਂ ਸਦਾ ਤੋਂ ਬੁਧ ਰਿਹਾ ਹੈ। ਯੁਗਾਂ, ਯੁਗਾਂ ਤੋਂ, ਅਣਗਿਣਤ ਧਰਤੀਆਂ ਦੀਆਂ ਅਵਧੀਆਂ, ਅਨੇਕ ਹੀ ਸਵਰਗ, ਬਰਬਾਦ ਕੀਤੇ ਗਏ, ਮੁੜ ਉਸਾਰੇ ਗਏ - ਉਹ ਪਹਿਲੇ ਹੀ ਇਕ ਲੰਮੇਂ ਸਮੇਂ ਤੋਂ ਬੁਧ ਰਿਹਾ ਹੈ। ਇਤਨਾ ਲੰਮਾਂ ਸਮਾਂ ਤੁਸੀਂ ਕਦੇ ਗਿਣ ਨਹੀਂ ਸਕਦੇ। ਇਸ ਨੂੰ ਬਹੁਤ, ਬਹੁਤ ਯੁਗਾਂ ਦਾ ਸਮਾਂ ਆਖਿਆ ਗਿਆ ਹੈ। ਉਵੇਂ ਹੀ ਮੇਤਰੇਆ ਬੁਧ ਅਤੇ ਬਹੁਤ ਸਾਰੇ ਬੁਧਾਂ ਨਾਲ ਵੀ ਸਮਾਨ ਹੈ। ਬਿਨਾਂਸ਼ਕ, ਇਕ ਮਨੁਖ ਲਈ ਇਕ ਬੁਧ ਬਣਨਾ ਵੀ ਸੰਭਵ ਹੈ।

Photo Caption: ਅਗਲੀ ਬਸੰਤ-ਜਿੰਦਗੀਆਂ ਦੀ ਰਖਿਆ ਕਰਨ ਲਈ ਸੁਕਣਾ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (13/20)
9
2024-12-02
3624 ਦੇਖੇ ਗਏ
10
2024-12-03
3060 ਦੇਖੇ ਗਏ
11
2024-12-04
2901 ਦੇਖੇ ਗਏ
12
2024-12-05
2906 ਦੇਖੇ ਗਏ
13
2024-12-06
2926 ਦੇਖੇ ਗਏ
14
2024-12-07
2795 ਦੇਖੇ ਗਏ
15
2024-12-08
2753 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ