ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਖਤ ਦਿਨਾਂ ਲਈ ਤਿਆਰ ਰਹੋ, ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਪ੍ਰਾਰਥਨਾ ਅਤੇ ਮੈਡੀਟੇਸ਼ਨ ਕਰੋ, ਬਾਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਵੇਂ ਵੀ, ਜੇਕਰ ਤੁਹਾਡੇ ਕੋਲ ਇਕ ਚੰਗਾ, ਮੋਟਾ, ਸਲਾਬਾ-ਵਿਰੋਧੀ ਗਦੈਲਾ ਹੋਵੇ, ਇਕ ਸਿਲਵਰ ਸਤੈ ਵਾਲਾ, ਅਤੇ ਤੁਹਾਡੇ ਕੋਲ ਇਕ ਚੰਗਾ ਸਲੀਪਿੰਗ ਬੈਗ ਹੋਵੇ, ਤੁਸੀਂ ਇਹ ਉਸ ਦੇ ਉਪਰ ਰਖੋ ਅਤੇ ਇਕ ਹੋਰ ਸਲੀਪੰਗ ਬੈਗ ਜਾਂ ਇਕ ਵਡਾ, ਮੋਟਾ ਕੰਬਲ ਵਰਤੋ ਆਪਣੇ ਆਪ ਨੂੰ ਵਲੇਟਣ ਲਈ, ਫਿਰ ਤੁਸੀਂ ਠੀਕ ਹੋਵੋਂਗੇ। ਇਥੋਂ ਤਕ 10 ਡਿਗਰੀ (ਸੈਲਸੀਅਸ) ਤੇ, ਤੁਸੀਂ ਠੀਕ ਹੋ।

ਜਿਥੇ ਮੈਂ ਰਹਿੰਦੀ ਹਾਂ, ਇਹ 8 ਤੋਂ 6 ਡਿਗਰੀ (ਸੈਲਸੀਅਸ) ਤਕ ਹੇਠਾਂ ਜਾ ਸਕਦਾ ਅਤੇ ਥੋੜੀ ਜਿਹੀ ਬਰਫ ਕਦੇ ਕਦਾਂਈ। ਪਰ ਬਹੁਤ ਸੁਹਾਵਣਾ ਹੈ - ਬਹੁਤੀ ਬਰਫ ਨਹੀਂ ਹੈ, ਪ੍ਰਮਾਤਮਾ ਦਾ ਧੰਨਵਾਦ। ਅਤੇ ਮੇਰੇ ਕੋਲ ਇਥੋਂ ਤਕ ਧੁਪ ਵੀ ਹੈ, ਸੋ ਇਹ ਠੀਕ ਹੈ। ਸੋ ਮੇਰੇ ਕੋਲ ਕੰਮ ਕਰਨ ਲਈ, ਸਿਰਫ ਕੰਮ ਕਰਨ ਲਈ ਕਾਫੀ ਬਿਜ਼ਲੀ ਹੈ। ਸਿਰਫ ਕੰਮ ਕਰਨ ਲਈ, ਤੁਹਾਡੇ ਕੋਲ ਕਾਫੀ ਹੈ। ਇਕ ਬੈਟਰੀ ਨਾਲ, ਤੁਸੀਂ ਇਹ ਸੁਪਰੀਮ ਮਾਸਟਰ ਟੈਲੀਵੀਜ਼ਨ ਸ਼ੋਆਂ ਉਤੇ ਕੰਮ ਕਰਨ ਲਈ ਇਥੋਂ ਤਕ ਦੋ ਦਿਨਾਂ ਲਈ ਵਰਤ ਸਕਦੇ ਹੋ। ਮੈਂ ਇਹ ਬਹੁਤ ਘਟ ਵਰਤਦੀ ਹਾਂ, ਅਤੇ ਜਦੋਂ ਮੈਨੂੰ ਆਈਟੀ ਬਾਕਸ ਦੀ ਲੋੜ ਨਾ ਹੋਵੇ, ਮੈਂ ਇਸ ਨੂੰ ਵੀ ਬੰਦ ਕਰ ਦਿੰਦੀ ਹਾਂ।

ਮੈਂ ਬਹੁਤ ਸਾਵਧਾਨੀ ਨਾਲ ਯੋਜ਼ਨਾ ਬਣਾਉਂਦੀ ਹਾਂ ਕਿਵੇਂ ਬਿਜ਼ਲੀ ਦੀ ਵਰਤੋਂ ਕਰਨੀ ਹੈ। ਹੁਣ ਤਾਂਹੀ ਇਹ ਇਸ ਤਰਾਂ ਹੈ। ਬਿਨਾਂਸ਼ਕ, ਤੁਸੀਂ ਵਧੇਰੇ ਬਿਜ਼ਲੀ ਖਰੀਦ ਸਕਦੇ ਹੋ, ਜੇਕਰ ਤੁਸੀਂ ਇਹ ਸਭ ਅੰਦਰ ਚੁਕ ਕੇ ਲਿਜਾ ਸਕੋਂ। ਤੁਸੀਂ ਉਨਾਂ ਵਡੀਆਂ ਟ੍ਰੋਲੀਆ ਨੂੰ ਖਰੀਦੋ, ਖੁਲੀਆਂ ਟ੍ਰੋਲੀਆਂ ਇਥੋਂ ਤਕ। ਇਹ ਜ਼ਰੂਰੀ ਨਹੀਂ ਸ਼ੌਂਪਿੰਗ ਟ੍ਰੋਲੀ ਹੋਵੇ; ਇਕ ਖੁਲੀ ਟ੍ਰੋਲੀ, ਅਤੇ ਆਪਣੀਆਂ ਚੀਜ਼ਾਂ ਇਹਦੇ ਵਿਚ ਪਾਓ, ਸਮਾਨ, ਬੈਟਰੀ, ਸੋਲਾਰ ਪੈਨਲਜ਼, ਅਤੇ ਬਸ ਇਸ ਨੂੰ ਰੇੜ ਕੇ ਲੈ ਜਾਓ ਜਿਥੇ ਤੁਸੀਂ ਰਹਿੰਦੇ ਹੋ - ਇਸ ਨੂੰ ਅੰਦਰ ਖਿਚੋ, ਇਸ ਨੂੰ ਅੰਦਰ ਖਿਚੋ। ਪਰ ਤੁਾਹਨੂੰ ਪਤਾ ਹੋਣਾ ਚਾਹੀਦਾ ਕਿ ਕਿਥੇ। ਤੁਸੀਂ ਸੜਕ ਤੋਂ ਬਹੁਤਾ ਦੂਰ ਨਹੀਂ ਰਹਿ ਸਕਦੇ। ਤੁਹਾਨੂੰ ਪੈਦਲ ਦੂਰੀ ਦੇ ਅੰਦਰ ਹੋਣਾ ਜ਼ਰੂਰੀ ਹੈ, ਤਾਂਕਿ ਤੁਹਾਨੂੰ ਬਹੁਤਾ ਦੂਰ ਨਾ ਚੁਕ ਕੇ ਲਿਜਾਣਾ ਪਵੇ, ਅਤੇ ਤੁਹਾਨੂੰ ਬਹੁਤੇ ਲੰਮੇਂ ਸਮੇਂ ਲਈ ਠੰਡ ਵਿਚ ਟੈਕਸੀ ਲਈ ਨਾ ਉਡੀਕਣਾ ਪਵੇ, ਮਿਸਾਲ ਜਵੋਂ ਇਸ ਤਰਾਂ। ਤੁਹਾਨੂੰ ਇਸਦੀ ਯੋਜਨਾ ਚੰਗੀ ਤਰਾਂ ਬਣਾਉਣੀ ਪਵੇਗੀ। ਤੁਹਾਨੂੰ ਚੰਗੀ ਤਰਾਂ ਜਾਣਨਾ ਜ਼ਰੂਰੀ ਹੈ ਤੁਸੀਂਕਿਥੇ ਜਾ ਰਹੇ ਹੋ, ਤੁਸੀਂ ਕੀ ਕਰ ਰਹੇ ਹੋ, ਤਾਂਕਿ ਤੁਸੀਂ ਜੰਗਲ ਵਿਚ ਵੀ ਗੁਆਚ ਨਾ ਜਾਵੋਂ।

ਜੰਗਲ ਬਹੁਤ ਦਿਆਲੂ ਹਨ, ਬਹੁਤ ਸਵਾਗਤ ਕਰਦੇ ਹਨ ਬਹੁਤ ਪਿਆਰੀਆਂ ਬਾਹਾਂ ਨਾਲ, ਬਹੁਤ ਦੇਖ ਭਾਲ ਕਰਨ ਵਾਲੇ, ਹਮਦਰਦੀ ਵਾਲੀ ਐਨਰਜ਼ੀ ਨਾਲ, ਤੁਹਾਨੂੰ ਵਲੇਟਦੇ ਅਤੇ ਇਹ ਤੁਹਾਨੂੰ ਸਾਰਾ ਸਮਾਂ ਭੇਜਦੇ ਹਨ। ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਇਹ ਇਹਦੀ ਅਕਸੀਜਨ ਕਰਕੇ ਵੀ ਹੈ, ਬਿਨਾਂਸ਼ਕ। ਇਹ ਤੁਹਾਡੇ ਲਈ ਵਧੀਆ ਹੈ। ਔਸਟ੍ਰੀਆ ਵਿਚ ਤੁਹਾਡੇ ਭਰਾਵਾਂ ਵਿਚੋਂ ਕਿ ਨੇ ਕਿਹਾ ਕਿ ਉਸ ਦਾ ਛੋਟਾ ਭਰਾ ਪੰਜ ਸਾਲਾਂ ਲਈ ਜੰਗਲ ਵਿਚ ਰਹਿੰਦਾ ਰਿਹਾ ਹੈ। ਮੈਂ ਉਸ ਨੂੰ ਕਦੇ ਨਹੀਂ ਪੁਛਿਆ ਕਿ ਕਿਵੇਂ। ਸ਼ਾਇਦ ਇਕ ਦਿਨ ਮੈਂ ਉਸ ਨੂੰ ਪੁਛ ਸਕਦੀ ਹਾਂ।

ਪਰ ਮੈਂ ਆਸ ਕਰਦੀ ਹਾਂ ਤੁਸੀਂ ਇਸ ਜੀਵਨਸ਼ੈਲੀ ਦੀ ਨਕਲ ਨਾ ਕਰੋਂ ਕਿਉਂਕਿ ਇਹ ਹਰ ਇਕ ਲਈ ਅਨੁਕੂਲ ਨਹੀਂ ਹੈ। ਮੈਂ ਵੀ ਬਹੁਤਾ ਨਹੀਂ ਜਾਣਦੀ ਜੰਗਲ ਵਿਚ ਕਿਵੇਂ ਰਹਿਣਾ ਹੈ। ਇਹ ਬਸ ਮੇਰੇ ਲਈ ਖੁਸ਼ਕਿਸਮਤ ਹੈ ਕਿ ਕਿਉਂਕਿ ਮੈਂ ਸੋਲਾਰ ਪੈਨਲਾਂ ਬਾਰੇ ਜਾਣਦੀ ਹਾਂ, ਅਤੇ ਮੈਂ ਟੈਕਸੀਆਂ , ਬਸਾਂ, ਅਤੇ ਰੇਲ ਗਡੀਆਂ ਲੈ ਸਕਦੀ ਹਾਂ। ਪਰ ਇਹ ਹਰ ਇਕ ਲਈ ਇਕ ਆਦਰਸ਼ ਜੀਵਨ ਨਹੀਂ ਹੈ। ਕ੍ਰਿਪਾ ਕਰਕੇ ਇਹ ਸਭ ਦੀ ਕਲਪਨਾ ਨਾ ਕਰੋ ਇਹ ਚੰਗਾ ਅਤੇ ਆਰਾਮਦਾਇਕ ਹੈ। ਅਜਿਹਾ ਨਹੀਂ ਹੈ। ਤੁਹਾਨੂੰ ਸਿਰਫ ਦ੍ਰਿੜ ਹੋਣਾ ਚਾਹੀਦਾ ਹੈ, ਅਤੇ ਤੁਸੀਂ ਇਸਦੀ ਆਦਤ ਪਾਉਣੀ ਪਵੇਗੀ। ਤੁਹਾਨੂੰ ਆਪਣੀ ਆਤਮਾ ਵਿਚ ਮਜ਼ਬੂਤ ਹੋਣਾ ਪਵੇਗਾ ਅਤੇ ਰੂਹਾਨੀ ਅਭਿਆਸ ਵਿਚ ਵੀ, ਇਹ ਇਥੋਂ ਤਕ ਹੋਰ ਬਿਹਤਰ ਹੈ।

ਮੈਂ ਸਹਿਜ ਅੰਤਰ ਪ੍ਰੇਰਨਾ ਦੁਆਰਾ ਰਹਿੰਦੀ ਹਾਂ। ਮੇਰੇ ਕੋਲ ਜੰਗਲ ਬਾਰੇ ਬਹੁਤਾ ਗਿਆਨ ਨਹੀਂ ਹੈ। ਪਰ ਇਹ ਰਹਿਣਯੋਗ ਹੈ। ਇਹ ਵਧੀਆ ਹੈ। ਮੈਂ ਸਚਮੁਚ ਖੁਸ਼ ਹਾਂ। ਇਹੀ ਹੈ ਬਸ ਮੈਨੂੰ ਬਹੁਤ ਸਖਤ ਕੰਮ ਕਰਦੀ ਹਾਂ, ਬਸ ਇਹੀ। ਇਸੇ ਕਰਕੇ ਕਦੇ ਕਦਾਂਈ ਮੈਂ ਤੁਹਾਡੇ ਬਾਰੇ ਸੋਚਦੀ ਹਾਂ। ਤੁਸੀਂ ਬਹੁਤ ਸਖਤ ਕੰਮ ਕਰਦੇ ਹੋ, ਅਤੇ ਕਿਉਂਕਿ ਤੁਸੀਂ ਮੇਰਾ ਅਨੁਸਰਨ ਕਰਦੇ ਹੋ ਅਤੇ ਤੁਸੀਂ ਮੇਰੇ ਮਿਸ਼ਨ ਦਾ ਸਮਰਥਨ ਕਰਦੇ ਹੋ, ਆਦਰਸ਼, ਅਤੇ ਉੇਤਮ ਆਦਰਸ਼ ਦਾ ਸਮਰਥਨ, ਅਤੇ ਤੁਸੀਂ ਆਪਣੇ ਆਪ ਨੂੰ ਕੁਰਬਾਨ ਕਰਦੇ ਹੋ, ਅਤੇ ਮੈਂ ਬਹੁਤ ਦੋਸ਼ੀ ਅਤੇ ਬੁਰਾ ਮਹਿਸੂਸ ਕਰਦੀ ਹਾਂ ਅਤੇ ਤੁਹਾਡੇ ਲਈ ਹਮਦਰਦੀ ਵੀ, ਭਾਵੇਂ ਮੈਂ ਸ਼ੁਕਰਗੁਜ਼ਾਰ ਵੀ ਹਾਂ, ਬਿਨਾਂਸ਼ਕ। ਇਸੇ ਕਰਕੇ ਕਦੇ ਕਦਾਂਈ ਇਹ ਮੇਰੇ ਮਨ ਵਿਚ ਚਮਕਦਾ ਹੈ ਬਸ ਸੁਪਰੀਮ ਮਾਸਟਰ ਟੈਲੀਵੀਜ਼ਨ ਨੂੰ ਬੰਦ ਕਰ ਦੇਣ ਬਾਰੇ। ਪਰ ਮੈਂ ਇਹ ਨਹੀਂ ਕਰ ਸਕਦੀ, ਘਟੋ ਘਟ ਅਜ਼ੇ ਨਹੀਂ। ਅਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਅਜ਼ੇ ਮੇਰੇ ਨਾਲ ਜਾਰੀ ਰਹੋਂਗੇ। ਕਿਉਂਕਿ ਘਟੋ ਘਟ ਸਾਡੇ ਕੋਲ ਅਜ਼ੇ ਵੀ ਬੁਨਿਆਦੀ ਆਰਾਮ ਹੈ, ਇਥੋਂ ਤਕ ਮੇਰੀ ਸਥਿਤੀ ਵਿਚ। ਇਹ ਕੇਵਲ ਸੰਸਾਰ ਦੇ ਕਰਮ ਹਨ ਜੋ ਮੈਨੂੰ ਕਦੇ ਕਦਾਂਈ ਬਹੁਤਾ ਵਧੀਆ ਨਹੀਂ ਬਣਾਉਂਦੇ। ਪਰ ਇਹ ਸੰਭਵ ਹੈ, ਇਹ ਕਰਨਯੋਗ ਹੈ।

ਕਿਵੇਂ ਵੀ, ਜੋ ਵੀ ਮੈਨੂੰ ਜੰਗਲ ਬਾਰੇ ਯਾਦ ਹੈ, ਮੈਨੂੰ ਤੁਹਾਨੂੰ ਦਸਣਾ ਜ਼ਰੂਰੀ ਹੈ ਮੇਰੇ ਭੁਲ ਜਾਣ ਤੋਂ ਪਹਿਲਾਂ। ਜੇਕਰ ਤੁਸੀਂ ਜੰਗਲ ਵਿਚ ਇਕਲੇ ਰਹਿੰਦੇ ਹੋਵੋਂ, ਤੁਸੀਂ ਬਸ ਕਿਸੇ ਨੂੰ ਉਥੇ ਨਹੀਂ ਲਿਆ ਸਕਦੇ। ਅਜਨਬੀ, ਇਥੋਂ ਤਕ (ਟੈਕਸੀ) ਡਰਾਈਵਰ, ਉਹ ਭਰੋਸੇਯੋਗ ਹਨ, ਪਰ ਤੁਸੀਂ ਕਦੇ ਨਹੀਂ ਜਾਣਦੇ। ਤੁਸੀਂ ਕਦੇ ਨਹੀਂ ਜਾਣਦੇ। ਇਹ ਸੰਸਾਰ ਕਿਸੇ ਨੂੰ ਵੀ ਗੰਦਾ ਕਰ ਸਕਦਾ ਅਤੇ ਇਕ ਚੰਗੇ ਵਿਆਕਤੀ ਨੂੰ ਪਾਗਲ ਬਣਾ ਸਕਦਾ ਹੈ, ਚੰਗੇ ਨਾਲੋਂ ਘਟ ਜਾਂ ਮਾੜੇ ਬਣ ਜਾਂਦੇ। ਸੋ, ਜੇਕਰ ਤੁਸੀਂ ਇਕਲੇ ਰਹਿੰਦੇ ਹੋ, ਤੁਸੀਂ ਟੈਕਸੀ (ਡਰਾਈਵਰ) ਨੂੰ ਆਪਣੀ ਜਗਾ ਨੂੰ ਨਹੀਂ ਜਾਣ ਦੇ ਸਕਦੇ। ਤੁਹਾਨੂੰ ਨੇੜੇ ਪੈਦਲ ਦੂਰੀ ਦੇ ਅੰਦਰ ਸਰਨਾਵੇਂ ਦੀ ਚੋਣ ਕਰਨੀ ਪਵੇਗੀ - ਬਹੁਤ ਦੂਰ ਨਹੀਂ, ਬਿਨਾਂਸ਼ਕ - ਅਤੇ ਆਪਣੀ ਟ੍ਰੋਲੀ ਤਿਆਰ ਰਖੋ। ਅਤੇ ਤੁਸੀਂ ਜਾਓ ਟੈਕਸੀ ਨਾਲ ਬਾਹਰ, ਤੁਸੀਂ ਟੈਕਸੀ ਨਾਲ ਅੰਦਰ ਆਉ, ਸਿਰਫ ਉਥੇ ਜਾਓ। ਅਤੇ ਆਪਣੀਆਂ ਸਾਰੀਆਂ ਚੀਜ਼ਾਂ ਟ੍ਰੋਲੀ ਵਿਚ ਪਾਉ। ਟੈਕਸੀ ਨੂੰ ਪਹਿਲਾਂ ਚਲੇ ਜਾਣ ਦੇਵੋ, ਤੁਹਾਡੀ ਨਜ਼ਰ ਤੋਂ ਬਾਹਰ, ਅਤੇ ਤੁਸੀਂ ਉਸ ਦੀ ਨਜ਼ਰ ਤੋਂ ਬਾਹਰ ਹੋ, ਤੁਹਾਡੇ ਆਪਣੀ ਦਿਸ਼ਾ ਵਲ ਤੁਰਨਾ ਸ਼ੁਰੂ ਕਰਨ ਤੋਂ ਪਹਿਲਾਂ। ਯਕੀਨੀ ਬਣਾਉ ਕੋਈ ਤੁਹਾਡਾ ਅਨੁਸਰਣ ਨਾ ਕਰੇ। ਜੇਕਰ ਕੋਈ ਵਿਆਕਤੀ ਤੁਹਾਡਾ ਅਨੁਸਰਣ ਕਰਦਾ ਹੈ, ਤੁਸੀਂ ਬਸ ਕਿਸੇ ਜਗਾ ਰੁਕ ਜਾਉ - ਇਕ ਆਰਾਮ ਕਰੋ ਜਾਂ ਇਕ ਝਾੜੀ ਵਿਚ ਲੁਕ ਜਾਓ ਜਾਂ ਕੁਝ ਅਜਿਹਾ ਜਦੋਂ ਤਕ ਉਹ ਚਲੇ ਜਾਂਦੇ ਤਾਂਕਿ ਕਿਸੇ ਨੂੰ ਨਾ ਪਤਾ ਲਗੇ ਤੁਸੀਂ ਕਿਥੇ ਰਹਿੰਦੇ ਹੋ, ਜੇਕਰ ਤੁਸੀਂ ਇਕਲੇ ਰਹਿੰਦੇ ਹੋ।

ਤੁਸੀਂ ਕੁਝ ਖੰਭੇ ਦੀ ਵਰਤੋਂ ਕਰ ਸਕਦੇ ਹੋ ਇਸ ਨੂੰ ਹਥੌੜੇ ਨਾਲ ਜ਼ਮੀਨ ਵਿਚ ਗਡੋ। ਜਿਵੇਂ ਲੋਹੇ ਦੇ ਖੰਭ‌ਿਆਂ ਨਾਲ ਜਾਂ ਪਲਾਸਟਿਕ ਦੇ ਖੰਭਿਆਂ ਨਾਲ, ਉਨਾਂ ਨੂੰ ਚਾਰ ਪਾਸੇ ਜ਼ਮੀਨ ਵਿਚ ਹਥੌੜਾ ਲਗਾਉ। ਮੈਂ ਬਸ ਕੁਝ ਲੋਹੇ ਦੀ ਵਾੜ ਖਰੀਦੀ ਸੀ ਅਤੇ ਚਾਰ ਖੰਭੇ ਲਗਾਓ ਚਾਰ ਪਾਸ‌ਿਆਂ ਉਤੇ। ਮੇਰਾ ਭਾਵ ਹੈ ਤੁਹਾਡੇ ਤੰਬੂ ਦੇ ਬਾਹਰ, ਤੰਬੂ ਤੋਂ ਥੋੜਾ ਜਿਹਾ ਦੂਰ । ਜਿਵੇਂ, ਛਡੋ ਹੋ ਸਕਦਾ 30, 50 ਸੈਂਟੀਮੀਟਰ ਦੂਰ ਤੁਹਾਡੇ ਤੰਬੂ ਤੋਂ ਸਾਰੇ ਪਾਸੇ, ਅਤੇ ਇਸ ਨੂੰ ਤੰਬੂ ਦੇ ਆਲੇ ਦੁਆਲੇ ਵਲੇਟੋ ਅਤੇ ਇਹਦੇ ਉਪਰ ਵਲੇਟੋ ਖੰਭਿਆਂ ਦੇ ਉਪਰ ਵੀ ਤਾਂਕਿ ਤੁਹਾਡੇ ਕੋਲ ਆਪਣੇ ਆਲੇ ਦੁਆਲੇ ਇਕ ਵਾੜ ਹੋਵੇ। ਇਸ ਨੂੰ ਦੁਆਲੇ ਲਪੇਟੋ ਅਤੇ ਇਸ ਨੂੰ ਚੰਗੀ ਤਰਾਂ ਬੰਨੋ, ਤਾਂਕਿ ਘਟੋ ਘਟ ਤੁਸੀਂ ਜਾਨਵਰ-ਲੋਕਾਂ ਤੋਂ ਬਚ ਸਕੋਂ ਜੋ ਤੁਹਾਡੇ ਤੰਬੂ ਵਿਚ ਦੌੜ ਸਕਦੇ ਜਾਂ ਤੁਹਾਡੇ ਤੰਬੂ ਨੂੰ ਦੰਦੀ ਵਢ ਸਕਦੇ। ਲੋਹੇ ਦੀ ਵਾੜ ਜਾਂ ਪਲਾਸਟਿਕ ਦੀ ਵਾੜ ਖਰੀਦੋ - ਕੁਝ ਬਹੁਤ ਮਜ਼ਬੂਤ ਵਾਲੀ ਵੀ। ਬਸ ਇਸਨੂੰ ਖੰਭੇ ਦੇ ਦੁਆਲੇ ਲਪੇਟੋ, ਇਸ ਨੂੰ ਚੰਗੀ ਤਰਾਂ ਬੰਨੋ। ਖੰਭੇ ਨੂੰ ਜ਼ਮੀਨ ਉਤੇ, ਬਹੁਤ ਡੂੰਘਾ, ਸਥਿਰ ਹੋਣਾ ਚਾਹੀਦਾ ਹੈ। ਉਨਾਂ ਕੋਲ ਇਹ ਤਿਖੇ, ਦੋਵੇਂ ਸਿਰੇ ਦੇ ਖੰਭਿਆਂ ਤੇ ਤਿਖੇ ਵਾਲੇ ਹਨ, ਅਤੇ ਤੁਸੀਂ ਇਕ ਥੌੜੀ ਵਰਤੋ ਜਾਂ ਇਕ ਵਡਾ ਪਥਰ ਉਨਾਂ ਨੂੰ ਥਲੇ ਨੂੰ ਹਥੌੜਾ ਮਾਰੋ।

ਅਤੇ ਫਿਰ ਤੁਹਾਨੂੰ ਇਹਨਾਂ ਚਾਰ ਖੰਭਿਆ ਦੇ ਵਿਚਾਲੇ ਵੀ ਕੁਝ ਖੰਭੇ ਜੋੜਨੇ ਪੈਣਗੇ ਫੋਲਡ ਨੂੰ ਅੰਦਰ ਰਖਣ ਲਈ, ਇਕਠੇ ਜੁੜੇ ਹੋਏ ਰਖਣ ਲਈ। ਕਿਉਂਕਿ ਜੇਕਰ ਸਿਰਫ ਚਾਰ ਖੰਭੇ ਖੜੇ ਹਨ, ਫਿਰ ਇਹ ਸ਼ਾਇਦ ਕਾਫੀ ਮਜ਼ਬੂਤ ਨਾ ਹੋਵੇ। ਤੁਹਾਨੂੰ ਹੋਰ ਚਾਰ ਹਾਰੀਜ਼ੌਂਟਲ ਵਾਲੇ ਲਾਉਣੇ ਪੈਣਗੇ ਇਹਨਾਂ ਚਾਰ ਖੰਭ‌ਿਆਂ ਨੂੰ ਇਕਠਾ ਰਖਣ ਲਈ। ਇਹਨੂੰ ਚਾਰ ਖੰਭਿਆ ਦੇ ਤਲ ਤੇ ਬਣਾਉਣਾ ਅਤੇ ਇਕ ਹੋਰ ਚਾਰ ਖੰਭਿਆਂ ਦੇ ਸਿਖਰ ਤੇ। ਅਤੇ ਮਧ ਖਾਲੀ ਹੈ; ਤੁਸੀਂ ਅੰਦਰ ਅਤੇ ਬਾਹਰ ਆ ਸਕਦੇ ਹੋ, ਪਰ ਤੁਸੀਂ ਇਕ ਦਰਵਾਜ਼ਾ ਬਣਾਉ ਇਸ ਵਾੜ ਨਾਲ, ਸਮਾਨ ਵਾੜ ਦੇ ਨਾਲ ਜੁੜਿਆ ਹੋਇਆ।

ਅਤੇ ਸਿਰਫ ਇਕ ਸਧਾਰਨ ਦਰਵਾਜ਼ਾ ਬਣਾਉ ਉਸ ਵਾੜ ਦੇ ਅੰਤ ਨੂੰ ਇਕ ਖੰਭੇ ਦੇ ਨਾਲ ਜੋੜਨ ਨਾਲ, ਇਕ ਛੋਟਾ ਖੰਭਾ, ਕਾਫੀ ਤੁਹਾਡੇ ਲਈ ਇਹ ਬੰਨਣ ਲਈ ਅਤੇ ਇਸ ਨੂੰ ਹੁਕ ਕਰਨ ਲਈ ਇਕ ਚੇਨ ਦੇ ਨਾਲ ਜਿੰਦਾ ਲਾਉਣ ਲਈ। ਸੋ ਭਾਵੇਂ ਜੇਕਰ ਕੋਈ ਕਿਸੇ ਮੰਤਵ ਲਈ ਆਉਂਦਾ ਹੈ, ਤੁਹਾਡੇ ਕੋਲ ਪੁਲੀਸ ਨੂੰ ਬੁਲਾਉਣ ਲਈ ਅਜ਼ੇ ਵੀ ਕਾਫੀ ਸਮਾਂ ਹੋ ਸਕਦਾ ਹੈ। ਪਰ ਇਹ ਇਸ ਤਰਾਂ ਹੋਰ ਨਹੀਂ ਹੋਣਾ ਚਾਹੀਦਾ। ਅਜਕਲ, ਅਸੀਂ ਹਰ ਥਾਂ ਸੁਰਖਿਅਤ ਹਾਂ।

ਮੈਂ ਨਹੀਂ ਤੁਹਾਨੂੰ ਦਿਖਾਉਣ ਜਾ ਰਹੀ ਕੀ ਮੈਂ ਕੀਤਾ ਸੀ ਜਾਂ ਕਿਵੇਂ ਮੈਂ ਇਹ ਕੀਤਾ ਸੀ ਕਿਉਂਕਿ ਹਰ ਵਾਰ ਮੈਂ ਤੁਹਾਨੂੰ ਕੁਝ ਚੀਜ਼ ਦਿਖਾਉਂਦੀ ਹਾਂ, ਮੈਂ ਉਥੇ ਨਹੀਂ ਰਹਿ ਸਕਦੀ। ਪਿਛਲੀ ਵਾਰ, ਮੈਂ ਤੁਹਾਨੂੰ ਆਪਣਾ ਛੋਟਾ ਜਿਹਾ ਕਮਰਾ ਦਿਖਾਇਆ ਸੀ, ਅਤੇ ਫਿਰ ਮੈਨੂੰ ਛਡ ਕੇ ਜਾਣਾ ਪਿਆ। ਕੋਈ ਵੀ ਚੀਜ਼ਾਂ ਮੈਂ ਤੁਹਾਨੂੰ ਦਸਦੀ ਹਾਂ ਮੈਂ ਖਾਂਦੀ ਹਾਂ ਜਾਂ ਕੁਝ, ਮੇਰੇ ਕੋਲ ਹੋਰ ਭੁਖ ਨਹੀਂ ਹੁੰਦੀ ਉਹਦੇ ਲਈ ਹੋਰ, ਜਾਂ ਮੈਂ ਉਨਾਂ ਨੂੰ ਹੋਰ ਖਰੀਦ ਨਹੀਂ ਸਕਦੀ। ਸੋ, ਮੈਂ ਆਪਣੀ ਜਿੰਦਗੀ ਜਿਉਂਦੀ ਹਾਂ, ਤੁਸੀਂ ਆਪਣੀ ਜਿੰਦਗੀ ਜੀਉ। ਮੈਂ ਤੁਹਾਡਾ ਸਮਰਥਨ ਕਰਦੀ ਹਾਂ, ਤੁਹਾਡੀ ਮਦਦ ਕਰਦੀ ਹਾਂ, ਤੁਹਾਨੂੰ ਬਚਾਉਂਦੀ ਹਾਂ, ਤੁਹਾਨੂੰ ਗਿਆਨ ਦਿੰਦੀ ਹਾਂ, ਪਰ ਮੈਂ ਬਸ ਆਪਣੀਆਂ ਚੀਜ਼ਾਂ ਗੁਆਉਣੀਆਂ ਜਾਰੀ ਨਹੀਂ ਰਖ ਸਕਦੀ।

ਇਹ ਚੀਜ਼ਾਂ ਬਾਰੇ ਨਹੀਂ ਹੈ, ਇਹ ਹੈ ਕਿ ਮੇਰੀ ਸੁਰਖਿਆ ਇਸ ਨਾਲ ਸਬੰਧਤ ਹੈ। ਮੈਨੂੰ ਆਪਣੀ ਸੁਰਖਿਆ, ਸਲਾਮਤੀ ਸੰਭਾਲਣ ਦੀ ਲੋੜ ਹੈ, ਤਾਂਕਿ ਮੈਂ ਤੁਹਾਡੇ ਲਈ, ਸੰਸਾਰ ਲਈ ਕੰਮ ਕਰਨਾ ਜਾਰੀ ਰਖ ਸਕਾਂ। ਮੇਰੇ ਕੋਲ ਹੋਰਨਾਂ ਗ੍ਰਹਿਆਂ ਤੇ ਕੰਮ ਵੀ ਹਨ ਕਰਨ ਲਈ। ਮੈਂ ਕਾਫੀ ਵਿਆਸਤ ਹਾਂ, ਅਤੇ ਮੈਨੂੰ ਆਪਣੇ ਆਪ ਨੂੰ ਫਿਟ ਰਖਣਾ ਜ਼ਰੂਰੀ ਹੈ। ਜੀਵਾਂ ਦੇ ਕਰਮ, ਖਾਸ ਕਰਕੇ ਮਨੁਖੀ ਜੀਵਾਂ ਦੇ, ਸਚਮੁਚ ਤੁਹਾਨੂੰ ਬੇਜਾਨ ਕਰ ਸਕਦਾ, ਸਚਮੁਚ ਤੁਹਾਨੂੰ ਇਕ ਹਦ ਤਕ ਕਦੇ ਕਦਾਂਈ ਹੇਠਾਂ ਨੂੰ ਖਿਚ ਸਕਦਾ ਹੈ। ਮੈਂ ਇਹਨਾਂ ਸਾਰੇ ਦਹਾਕਿਆਂ ਦੇ ਨਾਲ ਇਹ ਸਿਖਿਆ ਹੈ। ਮੈਨੂੰ ਇਕ ਟੈਕਸੀ ਦੇ ਨਾਲ ਬਾਹਰ ਵੀ ਨਹੀਂ ਜਾਣਾ ਚਾਹੀਦਾ ਜਾਂ ਇਸ ਤਰਾਂ ਦੀਆਂ ਚੀਜ਼ਾਂ, ਪਰ ਮੈਨੂੰ ਕਰਨਾ ਪੈਂਦਾ ਹੈ। ਕਦੇ ਕਦਾਂਈ ਮੈਨੂੰ ਕਰਨਾ ਪੈਂਦਾ ਹੈ। ਸੋ ਇਹ ਬਸ ਇਸ ਤਰਾਂ ਹੋਣਾ ਚਾਹੀਦਾ ਹੈ।

Photo Caption: ਸੁਹਾਵਣੇ ਅਤੇ ਸੁੰਦਰ ਸੰਸਾਰ ਵਿਚ ਯੋਗਦਾਨ ਪਾਉਂਦੇ ਹੋਏ ਅਤੇ ਰਖਿਆ ਕਰਦੇ ਹੋਏ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (10/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ