ਖੋਜ
ਪੰਜਾਬੀ
 

ਯੁਧ ਅਤੇ ਸ਼ਾਂਤੀ ਬਾਰੇ ਯੁਧ ਦੇ ਰਾਜੇ ਦਾ ਖੁਲਾਸਾ, ਸਤ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਓਹ, ਮੈਂ ਹੋਰ ਬੈਂਕ ਨਹੀਂ ਪਸੰਦ ਕਰਦੀ। ਬੈਂਕ ਤੁਹਾਨੂੰ ਬਹੁਤ ਸਮਸ‌ਿਆ ਦਿੰਦੇ ਹਨ। ਕਦੇ ਕਦਾਂਈ, ਬਹੁਤੀ ਅਫਸਰਸ਼ਾਹੀ। (...) ਉਹ ਮੈਨੂੰ ਹੋਰਨਾਂ ਨੂੰ ਪੈਸੇ ਇਕ ਚੈਕ ਰਾਹੀਂ ਨਹੀਂ ਦੇਣ ਦਿੰਦੇ, ਜਾਂ ਇਥੋਂ ਤਕ ਕਰੈਡਿਟ ਕਾਰਡਾਂ ਰਾਹੀਂ ਵੀ। (...) ਮੈਂ ਕੁਝ ਪੈਸੇ ਬਸ ਸਿਰਫ (ਯੂਐਸ$) 40,000 ਇਕ ਲੋੜਵੰਦ ਜਾਨਵਰ-ਲੋਕਾਂ ਦੇ ਪਨਾਹਗਾਹ ਨੂੰ ਭੇਜਣੇ ਚਾਹੁੰਦੀ ਸੀ। ਉਨਾਂ ਨੇ ਮੈਨੂੰ ਵਰਜਿਤ ਕੀਤਾ। ਉਨਾਂ ਨੇ ਕਿਹਾ ਮੈਨੂੰ ਇਜਾਜ਼ਿਤ ਨਹੀਂ ਹੈ। ਅਤੇ ਜੇਕਰ ਮੈਂ ਆਪਣੇ ਪੈਰੋਕਾਰਾਂ ਵਿਚੋਂ ਕਈਆਂ ਨੂੰ ਪੁਛਦੀ ਹਾਂ, ਜਿਹੜੇ ਮੇਰਾ ਪੈਸਾ ਮੇਰੇ ਲਈ ਪਹਿਲਾਂ ਸੰਭਾਲਦੇ ਹੁੰਦੇ ਸੀ, ਇਹ ਮੇਰੇ ਬੈਂਕ ਨੂੰ ਭੇਜਣ ਲਈ, ਫਿਰ ਉਹ (ਬੈਂਕ) ਮੈਨੂੰ ਇਹ ਨਹੀਂ ਲੈਣ ਦਿੰਦਾ। ਮਿਸਾਲ ਵਜੋਂ, ਜੇਕਰ ਇਹ ਸਿੰਘਾਪੁਰ ਤੋਂ ਹੈ, ਉਨਾਂ ਨੇ ਮੈਨੂੰ ਕਿਹਾ ਸਿੰਘਾਪੁਰ ਇਕ ਮੁਸਲਮਾਨ ਦੇਸ਼ ਹੈ! ਓਹ ਮੇਰੇ ਰਬਾ! ਉਹ ਕਿਸ ਕਿਸਮ ਦਾ ਅਗਿਆਨੀ ਵਿਆਕਤੀ ਹੈ? (...)

ਕਿਵੇਂ ਵੀ, ਕੁਝ ਚੀਜ਼ ਹੈ ਜੋ ਮੈਂ ਆਪਣੇ ਸੁਪਰੀਮ ਮਾਸਟਰ ਟੈਲਵੀਜ਼ਨ ਟੀਮ ਦੇ ਮੈਂਬਰਾਂ ਨੂੰ ਦਸਣਾ ਚਾਹੁੰਦੀ ਹਾਂ: ਮੈਂ ਇਹ ਦੇਖਿਆ ਹੈ ਕਿ ਹਰ ਵਾਰ ਮੈਂ ਕਿਸੇ ਦੀ ਵਡਿਆਈ ਕਰਦੀ ਹਾਂ, ਜਾਂ ਕੋਈ ਸਮੂਹ ਕੁਝ ਚੀਜ਼ ਚੰਗਾ ਕਰ ਰਿਹਾ ਹੈ, ਕੁਝ ਚੀਜ਼ ਚੰਗੀ, ਫਿਰ, ਅਗਲੇ ਦਿਨ ਜਾਂ ਕੁਝ ਦਿਨਾਂ ਬਾਅਦ, ਉਹ ਇਕ ਘੜਮਸ ਵਾਲੀ ਸਥਿਤੀ ਜਾਂ ਮਾੜੀਆਂ ਚੀਜ਼ਾਂ ਬਨਾਉਦੇ ਹਨ - ਮੇਰਾ ਭਾਵ ਇਹ ਪਹਿਲੀ ਵਾਰ ਨਹੀਂ ਹੈ, ਇਥੋਂ ਤਕ ਇਹ ਸੁਪਰੀਮ ਮਾਸਟਰ ਟੈਲੀਵੀਜ਼ਨ ਤੋਂ ਪਹਿਲਾਂ ਵੀ ਸੀ। "ਮਾੜਾ" ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਪਰ ਇਹ ਹੋਰ ਚੰਗੀ ਕੁਆਲੇਟੀ ਨਹੀਂ ਹੈ ਜਾਂ ਉਹ ਕੁਝ ਘੜਮਸ ਵਾਲੀ ਸਥਿਤੀ ਬਨਾਉਣ ਨਾਲ ਮੇਰੇ ਲਈ ਸਮਸ‌ਿਆ ਪੈਦਾ ਕਰਦੇ ਹਨ। ਸੋ, ਹੁਣ ਤੋਂ, ਮੈਂ ਤੁਹਾਡੀ ਪ੍ਰਸ਼ੰਸਾ ਹੋਰ ਖੁਲੇਆਮ, ਜਾਂ ਨਿਜ਼ੀ ਤੌਰ ਤੇ ਨਹੀਂ ਕਰਾਂਗੀ। ਸ਼ਾਇਦ ਨਿਜ਼ੀ ਤੌਰ ਤੇ, ਜੇਕਰ ਇਹ ਚੰਗਾ ਹੋਵੇ। ਨਹੀਂ ਤਾਂ, ਹਉਮੇਂ ਕੁਝ ਚੀਜ਼ ਹੈ... ਹਰ ਇਕ ਦਾ ਅਜਿਹਾ ਇਕ ਵਡਾ ਦੁਸ਼ਮਣ ਹੈ। ਜਦੋਂ ਮੈਂ ਤੁਹਾਡੀ ਵਡਿਆਈ ਕਰਦੀ ਹਾਂ, ਇਹ ਨਹੀਂ ਕਿ ਤੁਹਾਡੀ ਆਤਮਾ ਇਹ ਨਹੀਂ ਸੁਣਦੀ ਜਾਂ ਇਸ ਨੂੰ ਲੋੜ ਹੈ - ਇਹ ਹਉਮੇਂ ਹੈ, ਮਨ। ਅਤੇ ਮਨ ਅਕਸਰ ਹਉਮੇਂ ਦਾ ਬਣਿਆ ਹੈ। ਜੋ ਵੀ ਮੈਂ ਕਿਹਾ ਉਹ ਆਪਣੇ ਮਨ ਵਿਚ ਉਸ ਨੂੰ ਅਨੁਪਾਤ ਤੋਂ ਬਸ ਵਡਾ ਬਣਾਉਂਦੇ ਹਨ। ਅਤੇ ਫਿਰ ਉਹ ਮਹਤਵਪੂਰਨ ਕੰਮ ਪ੍ਰਤੀ, ਜਾਂ ਮਹਤਵਪੂਰਨ ਕੰਮ ਜੋ ਉਨਾਂ ਨੂੰ ਪੂਰਾ ਕਰਨਾ ਚਾਹੀਦਾ ਉਹਦੇ ਪ੍ਰਤੀ ਹੋਰ ਅਣਗਹਿਲੀ ਕਰਦੇ ਹਨ।

ਮੈਂ ਤੁਹਾਨੂੰ ਵੀ ਯਾਦ ਦਿਲਾਉਂਦੀ ਹਾਂ ਕਿ ਤੁਹਾਨੂੰ ਲੋਕਾਂ ਦੀ ਵਡਿਆਈ ਕਰਨ ਦੀ ਨਹੀਂ ਲੋੜ। ਕੋਈ ਜ਼ਰੂਰਤ ਨਹੀਂ। ਸਾਨੂੰ ਉਹ ਸਭ ਦੀ ਨਹੀਂ ਲੋੜ। ਜੋ ਵੀ ਅਸੀਂ ਚੰਗਾ ਕਰਦੇ ਹਾਂ, ਜੋ ਵੀ ਅਸੀਂ ਸਾਡੇ ਨਿਰਧਾਰਤ ਕੰਮ ਵਿਚ ਜਾਂ ਸਾਡੇ ਆਪਣੇ ਯਤਨ ਵਿਚ ਪੂਰੀ ਤਰਾਂ ਕਰਦੇ ਹਾਂ, ਇਹ ਕਰਨਾ ਇਕ ਆਮ ਚੀਜ਼ ਹੈ। ਸਾਨੂੰ ਕੋਈ ਵਡਿਆਈ ਦੀ, ਕੋਈ ਸਿਫਤਾਂ ਜਾਂ ਇਸ ਤਰਾਂ ਕੋਈ ਚੀਜ ਦੀ ਨਹੀਂ ਲੋੜ। ਮੈਨੂੰ ਵੀ ਇਹਦੀ ਲੋੜ ਨਹੀਂ ਹੈ। ਅਤੇ ਤੁਸੀਂ ਦੇਖ ਸਕਦੇ ਹੋ ਮੈਂ ਜੋ ਵੀ ਅਸੀਂ ਕਰਦੇ ਹਾਂ, ਇਹ ਸਭ ਭੜਕੀਲੀ ਸਮਗਰੀ ਘਟ ਕਰਦੀ ਹਾਂ, ਇਥੋਂ ਤਕ ਮੇਰਾ ਜਨਮਦਿਨ, ਅਸੀਂ ਹੋਰ ਨਹੀਂ ਮਨਾਉਂਦੇ। ਤੁਸੀਂ ਚਿੰਗ ਹਾਏ ਦਿਵਸ ਮਨਾਉਂਦੇ ਹੋ, ਮੈਂ ਨਹੀਂ। ਪਰ ਇਹ ਚੰਗਾ ਹੈ। ਚਿੰਗ ਹਾਏ ਦਿਨ, ਮੈਂ ਤੁਹਾਨੂੰ ਦਸ‌ਿਆ ਹੈ, ਇਹ ਤੁਹਾਡਾ ਦਿਨ ਹੈ। ਤੁਸੀਂ ਬਾਹਰ ਜਾ ਕੇ ਅਤੇ ਦੂਜੇ ਲੋਕਾਂ ਲਈ ਚੰਗੀਆਂ ਚੀਜ਼ਾਂ ਕਰਨ ਲਈ ਆਪਣੇ ਆਪ ਨੂੰ ਯਾਦ ਦਿਲਾ ਸਕਦੇ ਹੋ। ਪਰ ਫਖਰ ਨਾ ਮਹਿਸੂਸ ਕਰਨਾ, ਫਿਰ ਇਹ ਚੰਗਾ ਹੈ।

ਕਿਉਂਕਿ ਹਉਮੇਂ ਹਮੇਸ਼ਾਂ ਸਭ ਸਿਫਤਾਂ, ਤਾਰੀਫਾਂ ਖੋਹਣ ਦੀ ਕੋਸ਼ਿਸ਼ ਕਰਦੀ ਹੈ, ਸਾਰੀ ਕਰੈਡਿਟ - ਨਹੀਂ! ਸਾਨੂੰ ਸਾਰ‌ਿਆਂ ਨੂੰ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਅਤੇ ਪ੍ਰਮਾਤਮਾ ਦੀ ਵਿਡ‌ਿਆਈ ਕਰਨੀ ਚਾਹੀਦੀ ਕਿ ਸਾਡੇ ਕੋਲ ਯੋਗਤਾ ਹੈ, ਸਾਡੇ ਕੋਲ ਇਹ ਕਰਨ ਲਈ ਇਕ ਮੌਕਾ ਹੈ; ਕਿ ਪ੍ਰਮਾਤਮਾ ਸਾਨੂੰ ਚੰਗੀਆਂ ਚੀਜ਼ਾਂ ਕਰਨ ਦੀ ਇਜਾਜ਼ਿਤ ਦਿੰਦਾ ਹੈ। ਅਤੇ ਸਾਨੂੰ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ ਕਿ ਹੋਰ ਲੋਕ ਸਾਡੇ ਕੰਮਾਂ ਦੁਆਰਾ ਖੁਸ਼ ਹਨ। ਇਹ ਪਹਿਲੇ ਹੀ ਕਾਫੀ ਹੈ। ਬਸ ਸੰਸਾਰ ਵਿਚ ਕਦੇ ਕਦਾਂਈ, ਹਰ ਇਕ ਲਈ, ਅਸੀਂ ਉਨਾਂ ਨੂੰ ਆਪਣਾ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਸੋ, ਸਾਡੇ ਕੋਲ ਕੁਝ ਇਨਾਮ ਹਨ, ਪ੍ਰਸ਼ੰਸਾ, ਜਾਂ ਧੰਨਵਾਦ ਦੀਆਂ ਚਿਠੀਆਂ। ਪਰ ਮੈਂ ਅਜ਼ੇ ਵੀ ਸੋਚ ਰਹੀ ਹਾਂ ਜੇਕਰ ਸਾਨੂੰ ਇਹ ਕਰਨਾ ਜ਼ਾਰੀ ਰਖਣਾ ਚਾਹੀਦਾ ਹੈ ਜਾਂ ਨਹੀਂ। ਮੈਂ ਸੋਚਾਂਗੀ। ਮੈਂ ਸਵਰਗ ਨੂੰ ਪੁਛਾਂਗੀ ਜੇਕਰ ਸਾਨੂੰ ਇਹ ਕਰਨਾ ਚਾਹੀਦਾ ਹੈ ਜਾਂ ਨਹੀਂ।

ਬਿਨਾਂਸ਼ਕ, ਦਾਨ ਦੇ ਕੰਮ, ਜਦੋਂ ਕਦੋਂ ਵੀ ਤੁਸੀਂ ਕਰ ਸਕਦੇ ਹੋ, ਕਿਵੇਂ ਵੀ ਦੂਜੇ ਲੋਕਾਂ ਦੀ ਲੋੜ ਵਿਚ ਮਦਦ ਕਰਨੀ, ਤੁਹਾਡੇ ਲਈ ਇਹ ਜ਼ਾਰੀ ਰਖਣਾ ਜ਼ਰੂਰੀ ਹੈ। ਅਜਕਲ, ਸਾਡਾ ਸੰਸਾਰ ਸਚਮੁਚ ਇਕ ਵਡੀ, ਵਡੀ ਗੜਬੜ ਵਿਚ ਹੈ। ਬਹੁਤ ਸਾਰੇ "ਭੁਖ ਯੁਧ" ਦੇ ਸ਼ਰਨਾਰਥੀ ਹਨ, ਇਥੋਂ ਤਕ ਹਥਿਆਰਾਂ ਨਾਲ ਅਸਲੀ ਯੁਧ ਦੀ ਗਲ ਕਰਨੀ ਤਾਂ ਪਾਸੇ ਰਹੀ। ਪਰ ਭੁਖ ਦੀ ਲੜਾਈ, ਪਿਆਸ ਦੀ ਜੰਗ, ਸਮੁਚੇ ਸੰਸਾਰ ਵਿਚ, ਸਭ ਜਗਾ, ਇਥੋਂ ਤਕ ਕੁਝ ਸ਼ਕਤੀਸ਼ਾਲੀ ਦੇਸ਼ਾਂ ਵਿਚ, ਅਮੀਰ ਦੇਸ਼ਾਂ ਵਿਚ, ਸਚਮੁਚ ਬਹੁਤ, ਬਹੁਤ, ਬਹੁਤ ਲੋਕਾਂ, ਬਜ਼ੁਰਗਾਂ, ਬਚ‌ਿਆਂ ਨੂੰ ਮਾਰ ਰਹੇ ਹਨ। ਮੈਂ ਲੋਕ ਦੇਖੇ ਜਿਹੜੇ ਬੇਘਰ ਹਨ, ਦਬੇ-ਕੁਚਲੇ ਹਨ, ਅਤੇ ਮੇਰਾ ਦਿਲ ਕਦੇ ਵੀ ਸਾਂਤੀ ਨਹੀਂ ਮਹਿਸੂਸ ਕਰ ਸਕਦਾ। ਮੈਂ ਕਰਦੀ ਹਾਂ ਜੋ ਵੀ ਮੈਂ ਕਰ ਸਕਦੀ ਹਾਂ, ਬਿਨਾਂਸ਼ਕ, ਤੁਹਾਨੂੰ ਰਿਪੋਰਟ ਕਰਨ ਤੋਂ ਬਿਨਾਂ। ਪਹਿਲਾਂ, ਜਦੋਂ ਵੀ ਮੇਰੇ ਕੋਲ ਨਕਦ ਰਕਮ ਹੁੰਦੀ ਸੀ, ਮੈਂ ਇਹ ਸੜਕ ਤੇ ਲੋਕਾਂ ਨੂੰ ਇਹ ਦਿੰਦੀ ਸੀ। ਇਹ ਬਿਹਤਰ ਹੋਵੇਗਾ ਜੇਕਰ ਮੇਰੇ ਕੋਲ ਕੁਝ ਨਕਦ ਪੈਸੇ ਹੋਣ। ਹੁਣ ਮੈਨੂੰ ਇਹਦੀ ਲੋੜ ਨਹੀਂ ਹੈ, ਕਿਉਂਕਿ ਮੈਂ ਰੀਟਰੀਟ ਵਿਚ ਹਾਂ; ਮੈਂ ਦੇਣ ਲਈ ਕਿਸੇ ਜਗਾ ਨਹੀਂ ਜਾ ਸਕਦੀ ।

ਪਰ ਪਹਿਲਾਂ, ਸਾਰਾ ਸਮਾਂ, ਮੈਂ ਹਮੇਸ਼ਾਂ ਕੁਝ ਨਕਦ ਪੈਸਾ ਲਿਜਾਂਦੀ ਸੀ ਤਾਂਕਿ ਮੈਂ ਸੜਕ ਉਤੇ ਲੋਕਾਂ ਨੂੰ ਇਹ ਦੇ ਸਕਾਂ। ਜਾਂ ਜੇਕਰ ਮੈਂ ਕੁਝ ਗਰੀਬ ਪ੍ਰੀਵਾਰ ਨੂੰ ਦੇਖਾਂ, ਜਾਂ ਜੇਕਰ ਮੈਂ ਇਹਦੇ ਬਾਰੇ ਜਾਣਦੀ ਹੋਵਾਂ, ਮੈਂ ਉਨਾਂ ਦੇ ਘਰ ਨੂੰ ਜਾਂਦੀ ਅਤੇ ਉਨਾਂ ਨੂੰ ਉਨਾਂ ਦੀਆਂ ਅਤਿ ਅਵਸ਼ਕ ਲੋੜਾਂ ਦੀ ਦੇਖ ਭਾਲ ਲਈ ਅਤੇ ਹੋਰ ਭਵਿਖ ਲਈ ਕੁਝ ਚੀਜ਼ ਦਿੰਦੀ ਹਾਂ। ਇਹ ਬਹੁਤਾ ਸੁਰਖਿਅਤ ਨਹੀਂ ਹੈ ਨਕਦ ਪੈਸਾ ਆਪਣੇ ਨਾਲ ਰਖਣਾ, ਬਿਨਾਂਸ਼ਕ, ਪਰ ਮੈਂ ਹਮੇਸ਼ਾਂ ਕਿਸੇ ਨਾਲ ਜਾਂਦੀ ਸੀ ਅਤੇ ਪੈਸੇ ਨੂੰ ਚੰਗੀ ਤਰਾਂ ਲੁਕੋ ਕੇ ਰਖਦੀ ਸੀ। ਸਿਰਫ ਜੇਕਰ ਮੈਂਨੂੰ ਇਹਦੀ ਲੋੜ ਹੋਵੇ, ਫਿਰ ਮੈਂ ਇਹ ਬਾਹਰ ਕਢਦੀ। ਇਹ ਕਰਨਾ ਬਹੁਤਾ ਸੁਰਖਿਅਤ ਨਹੀਂ ਹੈ। ਪਰ ਮੇਰੇ ਦਿਲ ਦੇ ਕਾਰਨ, ਹੋਰਨਾਂ ਲੋਕਾਂ ਨੂੰ ਲੋੜਵੰਦ ਦੇਖਣਾ, ਇਹ ਮੈਨੂੰ ਪ੍ਰੇਸ਼ਾਨ ਕਰਦਾ ਹੈ : ਝੁਲਸੇ ਪੈਰਾਂ ਨਾਲ ਤੁਰਨਾ ਤਪਦੀ ਗਰਮ ਐਸਫਾਲਟ ਸੜਕ ਉਤੇ, ਜਾਂ ਫਟੇ ਹੋਏ ਕਪੜੇ ਪਹਿਨੇ ਹੋਏ - ਕਾਫੀ ਨਹੀਂ ਸਰਦੀ ਦੀ ਹਵਾ ਤੋਂ ਢਕਣ ਲਈ। ਬਹੁਤ ਸਾਰੀਆਂ ਹੋਰ ਚੀਜ਼ਾਂ। ਜਾਂ ਭੋਜਨ ਬੈਂਕ ਖਾਲੀ ਹਨ, ਸੋ ਮੈਨੂੰ ਬਸ ਭੋਜਨ ਖਰੀਦ ਕੇ ਅਤੇ ਇਹ ਉਨਾਂ ਨੂੰ ਦੇਣਾ ਪੈਂਦਾ। ਇਹ ਸਭ, ਬਿਨਾਂਸ਼ਕ, ਤੁਸੀਂ ਨਹੀਂ ਜਾਣਦੇ।

ਅਤੇ ਜਦੋਂ ਮੈਂ ਰੀਟਰੀਟ ਉਤੇ ਹਾਂ, ਫਿਰ ਮੈਂ ਹੋਰਨਾਂ ਨੂੰ ਇਹ ਕਰਨ ਲਈ ਕਹਿੰਦੀ ਹਾਂ, ਅਤੇ ਇਹ ਅਕਾਉਂਟੇਂਟਾਂ ਦੁਆਰਾ ਜਾਵੇਗਾ, ਬਿਨਾਂਸ਼ਕ। ਪਰ ਉਨਾਂ ਵਿਚੋਂ ਸਾਰੇ ਤੁਹਾਨੂੰ ਰਿਪੋਰਟ ਨਹੀਂ ਕੀਤੇ ਜਾਂਦੇ। ਜਿਆਦਾਤਰ ਮੈਂ ਉਨਾਂ ਨੂੰ ਦਸਣ ਲਈ ਯਾਦ ਰਖਦੀ ਹਾਂ, "ਕਿਰਪਾ ਕਰਕੇ ਇਹਨੂੰ ਜਨਤਕ ਤੌਰ ਤੇ ਨਾ ਦਸਣਾ, ਬਸ ਜਾਓ ਅਤੇ ਇਹ ਮੇਰੇ ਲਈ ਕਰੋ।" ਜੇ ਮੈਂ ਕਿਸੇ ਨੂੰ ਜਾਣਦੀ ਹਾਂ, ਮੈਂ ਉਨਾਂ ਨੂੰ ਕਾਲ ਕਰਕੇ ਅਤੇ ਕਹਾਂਗੀ, "ਜਾਓ ਅਤੇ ਇਹ ਅਤੇ ਉਹ ਖਰੀਦੋ, ਅਤੇ ਆਪਣੇ ਪ੍ਰੀਵਾਰ ਜਾਂ ਆਪਣੇ ਦੋਸਤਾਂ ਦੀ ਮਦਦ ਨਾਲ ਕਰੋ। ਜਾਓ ਜਿਥੇ ਵੀ ਸੰਭਵ ਹੋਵੇ ਆਪਣੇ ਇਲਾਕੇ ਵਿਚ, ਜਾਂ ਅਗੇ - ਜਿਥੋਂ ਤਕ ਤੁਸੀਂ ਕਰ ਸਕਦੇ ਹੋ। ਜੇਕਰ ਤੁਹਾਡਾ ਸਮਾਂ ਇਜ਼ਾਜਤ ਦਿੰਦਾ ਹੈ ਅਤੇ ਤੁਹਾਡਾ ਕੰਮ ਇਜਾਜ਼ਿਤ ਦਿੰਦਾ ਹੈ ਫੂਡ ਬੈਂਕ ਨੂੰ ਦੇਣ ਲਈ ਜਾਂ ਲੋਕਾਂ ਨੂੰ ਦੇਣ ਲਈ, ਇਹ ਚੁਪ ਚਾਪ ਕਰੋ।" ਸੋ, ਇਹ ਨ੍ਹਹੀਂ ਕਿ ਮੈਂ ਤੁਹਾਨੂੰ ਇਕਲ‌ਿਆਂ ਨੂੰ ਇਹ ਕਰਨ ਲਈ ਕਹਿੰਦੀ ਹਾਂ। ਮੈਂ ਵੀ ਤੁਹਾਡੇ ਨਾਲ ਹਾਂ, ਚੀਜ਼ਾਂ ਤੁਹਾਡੇ ਨਾਲ ਕਰ ਰਹੀ। ਜੋ ਵੀ ਤੁਸੀਂ ਕਰ ਰਹੇ ਹੋ ਜੋ ਹੋਰਨਾਂ ਲਈ ਚੰਗਾ ਹੈ, ਜੇਕਰ ਮੈਂ ਕਰ ਸਕਾਂ, ਮੈਂ ਵੀ ਤੁਹਾਡੇ ਨਾਲ ਹਾਂ। ਅਸੀਂ ਇਕ ਟੀਮ ਹਾਂ। ਭਾਵੇਂ ਜੇਕਰ ਤੁਸੀਂ ਨਹੀਂ ਜਾਣਦੇ ਮੈਂ ਕੋਈ ਚੀਜ਼ ਕਰ ਰਹੀ ਹਾਂ, ਮੈਂ ਇਹ ਕਰ ਰਹੀ ਹਾਂ। ਮੈਂ ਤੁਹਾਡੀ ਟੀਮ ਮੈਂਬਰ ਹਾਂ। ਸੋ ਹੋਰਨਾਂ ਦੀ ਮਦਦ ਕਰਨੀ ਨਾ ਭੁਲਣਾ ਜੇਕਰ ਤੁਸੀਂ ਇਹ ਪੁਗਾ ਸਕਦੇ ਹੋ, ਕ੍ਰਿਪਾ ਕਰਕੇ। ਤੁਸੀਂ ਆਪਣਾ ਪੈਸਾ ਕਾਹਦੇ ਲਈ ਕਿਸੇ ਜਗਾ ਜੋੜ ਜੋੜ ਕੇ ਜਵਾਂ ਰਖ ਰਹੇ ਹੋ, ਜੇਕਰ ਤੁਹਾਨੂੰ ਲੋੜ ਨਹੀਂ ਹੈ? ਬੈਂਕ ਵਿਚ, ਮਿਸਾਲ ਵਜੋਂ।

ਓਹ, ਮੈਂ ਹੋਰ ਬੈਂਕ ਨਹੀਂ ਪਸੰਦ ਕਰਦੀ। ਬੈਂਕ ਤੁਹਾਨੂੰ ਬਹੁਤ ਸਮਸ‌ਿਆ ਦਿੰਦੇ ਹਨ। ਕਦੇ ਕਦਾਂਈ, ਬਹੁਤੀ ਅਫਸਰਸ਼ਾਹੀ। ਜੇਕਰ ਮੈਂ ਆਪਣਾ ਸਰਨਾਵਾਂ ਬਦਲਦੀ ਹਾਂ, ਜਾਂ ਆਪਣਾ ਪਾਸਪੋਰਟ ਬਦਲਦੀ ਹਾਂ, ਫਿਰ ਉਹ ਬਹੁਤ ਸਾਰੀ ਸਮਸ‌ਿਆ ਬਨਾਉਣਗੇ। ਉਹ ਮੈਨੂੰ ਹੋਰਨਾਂ ਨੂੰ ਪੈਸੇ ਇਕ ਚੈਕ ਰਾਹੀਂ ਨਹੀਂ ਦੇਣ ਦਿੰਦੇ, ਜਾਂ ਇਥੋਂ ਤਕ ਕਰੈਡਿਟ ਕਾਰਡਾਂ ਰਾਹੀਂ ਵੀ। ਉਨਾਂ ਨੇ ਸਭ ਚੀਜ਼ ਬੰਦ ਕਰ ਦਿਤੀ। ਮੈਂ ਕੁਝ ਪੈਸੇ ਬਸ ਸਿਰਫ (ਯੂਐਸ$) 40,000 ਇਕ ਲੋੜਵੰਦ ਜਾਨਵਰ-ਲੋਕਾਂ ਦੇ ਪਨਾਹਗਾਹ ਨੂੰ ਭੇਜਣੇ ਚਾਹੁੰਦੀ ਸੀ। ਉਨਾਂ ਨੇ ਮੈਨੂੰ ਵਰਜਿਤ ਕੀਤਾ। ਉਨਾਂ ਨੇ ਕਿਹਾ ਮੈਨੂੰ ਇਜਾਜ਼ਿਤ ਨਹੀਂ ਹੈ। ਅਤੇ ਜੇਕਰ ਮੈਂ ਆਪਣੇ ਪੈਰੋਕਾਰਾਂ ਵਿਚੋਂ ਕਈਆਂ ਨੂੰ ਪੁਛਦੀ ਹਾਂ, ਜਿਹੜੇ ਮੇਰਾ ਪੈਸਾ ਮੇਰੇ ਲਈ ਪਹਿਲਾਂ ਸੰਭਾਲਦੇ ਹੁੰਦੇ ਸੀ, ਇਹ ਮੇਰੇ ਬੈਂਕ ਨੂੰ ਭੇਜਣ ਲਈ, ਫਿਰ ਉਹ (ਬੈਂਕ) ਮੈਨੂੰ ਇਹ ਨਹੀਂ ਲੈਣ ਦਿੰਦਾ। ਮਿਸਾਲ ਵਜੋਂ, ਜੇਕਰ ਇਹ ਸਿੰਘਾਪੁਰ ਤੋਂ ਹੈ, ਉਨਾਂ ਨੇ ਮੈਨੂੰ ਕਿਹਾ ਸਿੰਘਾਪੁਰ ਇਕ ਮੁਸਲਮਾਨ ਦੇਸ਼ ਹੈ! ਓਹ ਮੇਰੇ ਰਬਾ! ਉਹ ਕਿਸ ਕਿਸਮ ਦਾ ਅਗਿਆਨੀ ਵਿਆਕਤੀ ਹੈ? ਸਿੰਘਾਪੁਰ ਇਕ ਮੁਸਲਮਾਨ ਦੇਸ਼ ਕਿਵੇਂ ਹੋ ਸਕਦਾ ਹੈ? ਬੈਂਕ ਲੋਕ ਕਿਤਨੇ ਅਣਜਾਣ ਹੋ ਸਕਦੇ, ਨਾਮੰਨਣਯੋਗ ਹੈ। ਮੇਰਾ ਆਪਣਾ ਬੈਂਕ ਮਨੇਜਰ - ਮੈਂ ਬੈਂਕ ਦਾ ਨਾਮ ਨਹੀਂ ਦਸਣਾ ਚਾਹੁੰਦੀ। ਜਾਂ ਕੀ ਮੈਨੂੰ ਚਾਹੀਦਾ ਹੈ? ਨਹੀਂ। ਮੈਂ ਬਦਲਾ ਨਹੀਂ ਲੈਣਾ ਚਾਹੁੰਦੀ।

ਮੈਂ ਬਸ ਤੁਹਾਨੂੰ ਦਸ ਰਹੀ ਹਾਂ ਇਹ ਇਕ ਸਚੀ ਕਹਾਣੀ ਹੈ ਜੋ ਮੇਰੇ ਨਾਲ ਵਾਪਰੀ ਸੀ। ਅਤੇ ਉਨਾਂ ਨੇ ਤਕਰੀਬਨ ਜਿਵੇਂ ਬੈਂਕ ਵਿਚ ਮੇਰਾ ਸਾਰਾ ਪੈਸਾ ਜ਼ਬਤ ਕਰ ਲਿਆ ਸੀ। ਸੋ ਮੈਂ ਇਹ ਕਿਸੇ ਚੀਜ਼ ਲਈ ਨਹੀਂ ਵਰਤ ਸਕਦੀ । ਮੈਂ ਕਿਹਾ, "ਕੀ ਮੈਂ ਇਹ ਪੈਸਾ ਸਾਰੀਆਂ ਹੋਰਨਾਂ ਜਗਾਵਾਂ ਨੂੰ ਜਿਵੇਂ ਵਖ ਵਖ ਧਰਮਾਂ ਦੀਆਂ ਚਰਚਾਂ, ਮੰਦਰਾਂ, ਭਿਖਸ਼ੂਆਂ, ਪਾਦਰੀਆਂ ਨੂੰ ਭੇਜ਼ ਸਕਦੀ ਹਾਂ? ਸੰਭਵ ਹੈ ਜਾਂ ਨਹੀਂ? ਨਾਲੇ, "ਨਹੀਂ, ਨਹੀਂ ਕਰ ਸਕਦੇ!" ਉਹ ਬਸ ਇਹ ਰਖਣਾ ਚਾਹੁੰਦੇ ਹਨ, ਆਪਣੇ ਲਈ ਪੈਸਾ ਬਨਾਉਣਾ। ਉਹ ਨਹੀਂ ਪ੍ਰਵਾਹ ਕਰਦੇ ਜੇਕਰ ਮੇਰਾ ਪੈਸਾ ਹੋਰਨਾਂ ਦੀ ਮਦਦ ਕਰ ਸਕਦਾ ਹੈ ਜਾਂ ਧਾਰਮਿਕ ਸੰਸਥਾਵਾਂ ਦੀ ਮਦਦ ਕਰ ਸਕਦਾ ਹੈ। ਇਹ ਸਚਮੁਚ ਇਸ ਤਰਾਂ ਹੈ। ਕਿਉਂਕਿ ਮੈਂ ਹਮੇਸ਼ਾਂ ਬੈਂਕ ਵਿਚ ਪੈਸੇ ਰਖਣੇ ਨਹੀਂ ਪਸੰਦ ਕਰਦੀ। ਮੈਂ ਨਕਦ ਪੈਸਾ ਵੀ ਰਖਣਾ ਚਾਹੁੰਦੀ ਹਾਂ। ਜਾਂ ਮੈਂ ਜਿਵੇਂ ਕੋਈ ਲੋੜਵੰਦ ਜਗਾ ਨੂੰ ਇਹ ਭੇਜਣਾ ਚਾਹੁੰਦੀ ਹਾਂ। ਇਸੇ ਕਰਕੇ ਕਦੇ ਕਦਾਂਈ ਮੈਂ ਨਕਦ ਪੈਸਾ ਹੋਣਾ ਪਸੰਦ ਕਰਦੀ ਹਾਂ। ਕਿਉਂਕਿ ਮੈਂ ਪਾਦਰੀਆਂ ਨੂੰ ਵੀ ਦਿੰਦੀ ਹਾਂ - ਕੈਥੋਲਿਕ, ਜਾਂ ਮੁਸਲਿਮ, ਜਾਂ ਹਿੰਦੂ ਪਾਦਰੀਆਂ ਜਾਂ ਹਿੰਦੂ ਭਿਕਸ਼ੂਆਂ ਨੂੰ, ਬੋਧੀ ਭਿਕਸ਼ੂਆਂ ਨੂੰ - ਕੋਈ ਵੀ ਜਿਸ ਨੂੰ ਮੈਂ ਦੇਖਾਂ ਲੋੜਵੰਦ ਜਾਂ ਇਸ ਦੇ ਲਾਇਕ ਹੈ। ਮੈਂ ਪਾਦਰੀਆਂ ਨੂੰ ਦਿੰਦੀ ਹਾਂ ਕਿਉਂਕਿ ਮੈਂ ਜਾਣਦੀ ਹਾਂ ਪਾਦਰੀ ਇਹ ਗਰੀਬਾਂ ਨੂੰ ਦੇਣਗੇ। ਕੈਥਲਿਕ ਪਾਦਰੀ, ਕੈਥਲਿਕ ਪਾਦਰੀ ਅਤੇ ਬੋਧੀ ਭਿਕਸ਼ੂ, ਉਨਾਂ ਕੋਲ ਅਨਾਥਘਰ ਵੀ ਹਨ ਜਾਂ ਉਹ ਕੁਤੇ-ਲੋਕਾਂ ਨੂੰ ਮੰਦਰ ਵਿਚ ਪਾਲਦੇ ਹਨ। ਮੈਂ ਉਹ ਸਭ ਜਾਣਦੀ ਹਾਂ। ਸੋ ਮੈਂ ਉਨਾਂ ਨੂੰ ਦਿੰਦੀ ਹਾਂ।

ਮੈਂ ਉਨਾਂ ਨੂੰ ਇਹ ਵੀ ਕਹਿੰਦੀ ਹਾਂ ਕਿ ਉਹ ਕੁਝ ਆਪਣੀਆਂ ਨਿਜ਼ੀ ਲੋੜਾਂ ਲਈ ਜਿਵੇਂ ਜੁਤੀ ਅਤੇ ਸਰਦੀ ਦੇ ਕਪੜਿਆਂ ਲਈ ਵਰਤ ਸਕਦੇ ਹਨ। ਜਾਂ ਕਦੇ ਕਦਾਂਈ ਮੈਂ ਇਹ ਖਰੀਦਦੀ ਹਾਂ ਅਤੇ ਇਹ ਉਨਾਂ ਨੂੰ ਭੇਜਦੀ ਹਾਂ। ਜਾਂ ਮੈਂ ਉਨਾਂ ਨੂੰ ਪੈਸੇ ਭੇਜਦੀ ਹਾਂ ਅਤੇ ਕਹਿੰਦੀ ਹਾਂ, "ਮੈਂ ਦੇਖਿਆ ਤੁਹਾਡੀ ਜੁਤੀ ਫਟੀ ਹੋਈ ਜਾਂ ਬਹੁਤ ਘਸ ਗਈ ਹੈ। ਕ੍ਰਿਪਾ ਕਰਕੇ, ਇਹ ਤੁਹਾਡੀ ਜੁਤੀ ਲਈ ਹੈ ਅਤੇ ਕੁਝ ਵਾਧੂ ਤੁਹਾਡੇ ਸਰਦੀ ਲਈ ਕਪੜਿਆਂ ਲਈ, ‌ਕਿਉਂਕਿ ਇਥੇ ਇਹ ਬਹੁਤ ਠੰਡ ਹੈ।" ਮਿਸਾਲ ਵਜੋਂ, ਕੁਝ ਭਿਕਸ਼ੂ, ਜਿਵੇਂ ਥਾਏ ਭਿਕਸ਼ੂ, ਔਲੈਕਸੀਜ਼ (ਵੀਐਤਨਾਮੀਜ਼) ਭਿਕਸ਼ੂ, ਉਹ ਇਕ ਵਧੇਰੇ ਠੰਡ ਵਾਲੇ ਦੇਸ਼ ਵਿਚ ਰਹਿੰਦੇ ਹਨ; ਜਾਂ ਉਹ ਕੁਝ ਛੋਟੇ ਜਿਹੇ ਇਲਾਕੇ ਵਿਚ ਰਹਿੰਦੇ ਹਨ, ਇਕ ਛੋਟੇ ਜਿਹੇ ਕਮਰੇ ਨਾਲ ਆਪਣੇ ਅਨੁਯਾਈਆਂ ਲਈ, ਆਪਣੇ ਸ਼ਰਧਾਲੂਆਂ ਲਈ ਆਪਣਾ ਕੰਮ ਕਰਨ ਲਈ, ਅਤੇ ਉਨਾਂ ਕੋਲ ਕਾਫੀ ਕਪੜੇ ਨਹੀਂ ਹਨ, ਜਾਂ ਉਨਾਂ ਕੋਲ ਪੈਸਾ ਨਹੀਂ ਹੈ। ਸੋ ਮੈਂ ਇਹ ਖਰੀਦਦੀ ਹਾਂ ਅਤੇ ਇਹ ਉਨਾਂ ਨੂੰ ਭੇਜਦੀ ਹਾਂ, ਜਾਂ ਮੈਂ ਪੈਸਾ ਉਨਾਂ ਕੋਲ ਇਹ ਲਿਜਾਣ ਲਈ ਉਨਾਂ ਦੇ ਕਈ ਅਨੁਯਾਈਆਂ ਰਾਹੀਂ ਭੇਜ਼ਦੀ ਹਾਂ। ਮੈਂ ਕਹਿੰਦੀ ਹਾਂ, "ਜਾਓ ਇਹ ਅਤੇ ਉਹ ਉਸ ਲਈ ਖਰੀਦੋ, ਜਾਂ ਉਸ ਨੂੰ ਪੁਛੋ ਉਹ ਕੀ ਚਾਹੁੰਦੇ ਹਨ ਅਤੇ ਇਹ ਉਨਾਂ ਲਈ ਖਰੀਦੋ।"

ਅਤੇ ਮੈਂ ਬਸ ਇਹਦੇ ਲਈ ਇਕ ਚੈਕ ਭੇਜ ਸਕਦੀ ਹਾਂ - ਮੇਰੇ ਕੋਲ ਸਾਰਾ ਸਮਾਂ ਆਪਣੀ ਜੇਬ ਵਿਚ ਚੈਕ ਆਪਣੇ ਨਾਲ ਨਹੀਂ ਹੁੰਦੇ। ਪੈਸਾ (ਨਕਦੀ) ਬਹੁਤ ਸੁਵਿਧਾਜਨਕ ਹੈ। ਸੋ ਪੈਸੇ ਨੂੰ ਨੀਵੀਂ ਅਖ ਨਾਲ ਨਾ ਦੇਖੋ। ਪੈਸਾ ਬਹੁਤ ਮਹਤਵਪੂਰਨ ਹੈ, ਬਹੁਤ ਵਧੀਆ ਹੈ। ਜੇਕਰ ਤੁਸੀਂ ਇਹ ਨਹੀਂ ਵਰਤੋਂ ਕਰਦੇ, ਜੇਕਰ ਤੁਹਾਡੇ ਕੋਲ ਬਹੁਤ ਸਾਰਾ ਵਾਧੂ ਹੈ, ਕ੍ਰਿਪਾ ਕਰਕੇ ਇਹ ਆਪਣੇ ਬੈਂਕ ਵਿਚੋਂ ਕਢੋ ਅਤੇ ਇਹ ਹੋਰਨਾਂ ਨੂੰ ਦੇਵੋ ਜਿਹੜੇ ਬਹੁਤ ਹੀ ਲੋੜਵੰਦ ਹਨ। ਉਨਾਂ ਨੂੰ ਕੁਝ ਹੋਰ ਸਮਾਂ ਦੇਵੋ ਜਿੰਦਾ ਰਹਿਣ ਲਈ ਤਾਂਕਿ ਉਹ, ਸਬਬ ਨਾਲ, ਪ੍ਰਮਾਤਮਾ ਨੂੰ ਯਾਦ ਕਰਨਗੇ, ਪ੍ਰਮਾਤਮਾ ਨੂੰ ਪ੍ਰਾਰਥਨਾ ਕਰਨਗੇ, ਅਤੇ ਉਹ ਸ਼ਾਇਦ ਉਚੇ ਚੁਕੇ ਜਾਣ ਅਤੇ ਅਸੀਸ ਮਿਲੇ ਉਸ ਗੁਣ ਲਈ - ਜੇਕਰ ਇਸ ਜੀਵਨਕਾਲ ਵਿਚ ਨਹੀਂ, ਫਿਰ ਅਗਲੇ ਜੀਵਨਕਾਲ ਵਿਚ। ਕਿਉਂਕਿ ਉਨਾਂ ਨੂੰ ਮੁਕਤ ਕਰਨ ਲਈ ਉਨਾਂ ਵਿਚੋਂ ਸਾਰੇ ਸਤਿਗੁਰੂ ਨੂੰ ਨਹੀਂ ਦੇਖ ਸਕਦੇ। ਨਹੀਂ, ਸਾਰ‌ਿਆਂ ਕੋਲ ਇਥੋਂ ਤਕ ਇਹ ਵਡੇ ਭਾਗ ਨਹੀਂ ਹਨ। ਅਮੀਰ ਹੋਣ ਦੀ ਚੰਗੀ ਕਿਸਮਤ ਹੋਣੀ ਇਹ ਵਧੇਰੇ ਸੌਖਾ ਹੈ; ਪਰ ਇਕ ਗਿਆਨਵਾਨ ਗੁਰੂ ਨੂੰ ਮਿਲਣ ਦੇ ਵਡੇ ਭਾਗ ਹੋਣੇ ਤੁਹਾਨੂੰ ਮੁਕਤ ਕਰਨ ਲਈ, ਇਹ ਇਤਨਾ ਆਸਾਨ ਨਹੀਂ ਹੈ। ਮੈਂ ਨਕਦੀ ਪਸੰਦ ਕਰਦੀ ਹਾਂ ਕਿਉਂਕਿ ਇਹ ਵਰਤੋਂ ਕਰਨ ਲਈ ਬਹੁਤ ਹੀ ਵਿਹਾਰਕ ਹੈ। ਕਦੇ ਕਦਾਂਈ ਮੈਂ ਵਖ ਵਖ ਦੇਸ਼ਾਂ ਵਿਚ ਰਹਿੰਦੀ ਹਾਂ; ਮੈਂ ਆਲੇ ਦੁਆਲੇ ਜਾਂਦੀ ਹਾਂ ਅਤੇ ਦੇਖਦੀ ਹਾਂ ਕਿਹੜੇ ਜਾਨਵਰ-ਲੋਕਾਂ ਦੇ ਪਨਾਹਗਾਹਾਂ ਨੂੰ, ਕਿਹੜੇ ਅਨਾਥ ਸਥਾਨਾਂ ਨੂੰ ਪੈਸੇ ਦੀ ਲੋੜ ਹੈ। ਮੈਂ ਬਸ ਦਿੰਦੀ ਹਾਂ। ਕਿਉਂਕਿ ਮੈਂ ਨਹੀਂ ਚਾਹੁੰਦੀ ਉਨਾਂ ਨੂੰ ਮੇਰਾ ਨਾਮ ਜਾਨਣ ਦੇਣਾ। ਮੈਂ ਨਹੀਂ ਉਨਾਂ ਨੂੰ ਜਾਨਣ ਦੇਣਾ ਚਾਹੁੰਦੀ ਕਿ ਮੈਂ ਕੌਣ ਹਾਂ ਅਤੇ ਅਜਿਹਾ ਕੁਝ। ਸੋ, ਨਕਦੀ ਮੇਰੇ ਲਈ ਬਹੁਤ ਸੁਵਿਧਾਜਨਕ ਹੈ, ਜਦੋਂ ਮੈਂ ਰੀਟਰੀਟ ਵਿਚ ਨਾਂ ਹੋਵਾਂ, ਬਿਨਾਂਸ਼ਕ।

ਪਰ ਕਦੇ ਕਦਾਂਈ ਬੈਂਕ, ਓਹ... ਭਾਵੇਂ ਜੇਕਰ ਮੈਂ ਕਿਸੇ ਹੋਰ ਦੇਸ਼ ਨੂੰ ਜਾਂਦੀ ਹਾਂ, ਅਤੇ ਮੈਂ ਬੈਂਕ ਬਦਲਣਾ ਚਾਹੁੰਦੀ ਹਾਂ, ਉਹ ਮੈਨੂੰ ਨਹੀਂ ਕਰਨ ਦਿੰਦੇ। ਉਹ ਬਹੁਤ ਸਮਸਿਆ ਪੈਦਾ ਕਰਦੇ ਹਨ। ਇਕ ਵਾਰ, ਮੈਂ ਕੈਨੇਡਾ ਨੂੰ ਗਈ ਸੀ। ਮੈਂ ਉਥੇ ਇਕ ਘਰ ਖਰੀਦਣਾ ਚਾਹੁੰਦੀ ਸੀ। ਇਹ ਬਹੁਤ ਸੋਹਣਾ ਲਗਦਾ ਸੀ, ਅਤੇ ਮੈਂ ਕੈਨੇਡਾ ਵਿਚ ਰਹਿਣਾ ਚਾਹੁੰਦੀ ਸੀ । ਪਰ ਫਿਰ ਬੈਂਕ ਨੇ ਮੈਨੂੰ ਰੋਕ ਦਿਤਾ - ਮੇਰੇ ਬੈਂਕ ਨੇ। ਉਸ ਸਮੇਂ, ਮੈਂ ਸਪੇਨ ਵਿਚ ਸੀ। ਉਨਾਂ ਨੇ ਮੈਨੂੰ ਰੋਕ ਦਿਤਾ। ਉਹ ਇਕ ਹੋਰ ਬੈਂਕ ਸੀ। ਮੇਰੇ ਕੋਲ ਬੈਂਕਾਂ ਦੇ ਨਾਲ ਬਹੁਤ ਹੀ ਮਾੜੇ ਅਨੁਭਵ ਰਹੇ ਹਨ : ਇਕ ਬੈਂਕ ਅਮੀਰਕਾ ਵਿਚ, ਇਕ ਬੈਂਕ ਸਪੇਨ ਵਿਚ, ਵਡਾ ਬੈਂਕ - ਅੰਤਰ-ਰਾਸ਼ਟਰੀ, ਮਸ਼ਹੂਰ ਬੈਂਕ, ਆਮ ਵਾਲੇ ਨਹੀਂ। ਮੈਂ ਸੋਚ‌ਿਆ ਇਹੋ ਜਿਹੇ ਅੰਤਰ-ਰਾਸ਼ਟਰੀ ਮਸ਼ਹੂਰ ਬੈਂਕ ਚੰਗੀ ਸਰਵਿਸ ਦੇਣਗੇ, ਮੇਰੀ ਜਿੰਦਗੀ ਲਈ ਸੌਖਾ। ਇਹ ਸਚ ਨਹੀਂ ਹੈ। ਅਤੇ ਅੰਤਰ-ਰਾਸ਼ਟਰੀ ਪ੍ਰਸਿਧ ਵਾਲੇ ਜ਼ਰਮਨੀ ਤੋਂ ਵੀ, ਅਮਰੀਕਾ, ਸਪੇਨ, ਫਰਾਂਸ - ਓਹ, ਮੈਂ ਸਭ ਕਿਸਮ ਦੇ ਬੈਂਕਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ। ਉਹ ਮੇਰੇ ਲਈ ਬਹੁਤ ਸਮਸ‌ਿਆ ਪੈਦਾ ਕਰਦੇ ਹਨ, ਬਹੁਤ ਜਿਆਦਾ ਅਫਸਰਸ਼ਾਹੀ।

Photo Caption: ਵਖਰੀ ਦਿਖ ਕੋਈ ਵਖਰੀ ਦੋਸਤੀ ਨਹੀਂ ਬਣਾਉਦਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (4/7)