ਖੋਜ
ਪੰਜਾਬੀ
 

ਕੁਐਨ ਇੰਨ ਦੇ ਨਿਸ਼ਾਨ ਧਰਮ ਵਿਚ ਧਿਆਨ ਲਗਾਉਣਾ ਅੰਦਰੂਨੀ ਸਵਰਗੀ ਆਵਾਜ ਉਤੇ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਬਾਹਾਈ ਧਰਮ / ਬੁਧ ਧਰਮ / ਤਿਬਤੀਅਨ ਬੁਧ ਧਰਮ / ਈਸਾਈ ਧਰਮ / ਨੌਸਟਸਿਜਮ / ਦ ਐਸਨਸ

ਬਾਹਾਈ ਧਰਮ

"ਓ ਮਿਟੀ ਦੇ ਪੁਤਰ! ਤੁਹਾਡੀਆਂ ਅਖਾਂ ਅੰਨੀਆਂ ਹਨ, ਜੋ ਤੁਸੀਂ ਸ਼ਾਇਦ ਮੇਰੀ ਸੁੰਦਰਤਾ ਤਕਦੇ; ਆਪਣੇ ਕੰਨ ਬੰਦ ਕਰੋ, ਤਾਂਕਿ ਤੁਸੀ ਸ਼ਾਇਦ ਸੁਣ ਸਕੇਂ ਸੁਰੀਲਾ ਸੰਗੀਤ ਮੇਰੀ ਆਵਾਜ ਦਾ; ਖਾਲੀ ਕਰੋ ਆਪਣੇ ਆਪ ਨੂੰ ਸਭ ਗਿਆਨ ਤੋਂ, ਤਾਂਕਿ ਤੁਸੀਂ ਸ਼ਾਇਦ ਭਾਈਵਾਲ ਬਣ ਸਕੇਂ ਮੇਰੇ ਗਿਆਨ ਦੇ; ਅਤੇ ਪਾਪ ਮੁਕਤ ਕਰ ਆਪਣੇ ਆਪ ਨੂੰ ਅਮੀਰੀ ਤੋਂ, ਤਾਂਕਿ ਤੁਸੀਂ ਸ਼ਾਇਦ ਹਾਸਲ ਕਰ ਸਕੇਂ ਇਕ ਮਜਬੂਤ ਹਿਸਾ ਮੇਰੀ ਸਦੀਵੀਂ ਸਾਗਰ ਦੀ ਪੂੰਜੀ ਦਾ।" - ਗੁਪਤ ਸ਼ਬਦ ਭਗਵਾਨ ਬਹਾਉਲਾ ਵਲੋਂ (ਵੈਸ਼ਨੋ)

"ਸਾਨੂੰ ਜਰੂਰ ਧੰਨਵਾਦ ਕਰਨਾ ਚਾਹੀਦਾ ਹੈ ਪ੍ਰਮਾਤਮਾ ਦਾ ਕਿ ਉਹਨਾਂ ਨੇ ਸਿਰਜੀਆਂ ਹਨ ਸਾਡੇ ਲਈ ਦੋਨੋਂ ਸੰਸਾਰੀ ਬਖਸ਼ਿਸ਼ਾਂ ਅਤੇ ਰੁਹਾਨੀ ਦਾਤਾਂ [...] ਉਹਨਾਂ ਨੇ ਡਿਜਾਈਨ ਕੀਤਾ ਹੈ ਬਾਹਰਲਾ ਕੰਨ ਆਨੰਦ ਮਾਨਣ ਲਈ ਸੁਰੀਲੀਆਂ ਆਵਾਜਾਂ ਦਾ, ਅਤੇ ਅੰਦਰੂਨੀ ਸੁਣਵਾਈ ਜਿਸ ਨਾਲ ਅਸੀਂ ਸ਼ਾਇਦ ਸੁਣਦੇ ਹਾਂ ਆਵਾਜ ਆਪਣੇ ਸਿਰਜਣਹਾਰ ਦੀ ।" - ਪਰੋਮੁਲਗੇਸ਼ਨ ਆਫ ਜੂਨੀਵਰਸਲ ਪੀਸ "ਅਬਦੁਲ-ਬਾਹਾ ਵਲੋਂ (ਵੈਸ਼ਨੋ)

ਬੁਧ ਧਰਮ

"ਤੁਸੀਂ ਜਿਹੜੇ ਵਧੇਰੇ ਗਿਆਨ ਸਿਖਣਾ ਚਾਹੁੰਦੇ ਹੋ, ਉਹ ਜਿਹੜੇ ਗਿਆਨਵਾਨ ਹੋਏ ਹਨ ਸ਼ਰਤਾਂ ਨਾਲ, ਅਤੇ ਉਹ ਜਿਹੜੇ ਆਵਾਜ-ਸੁਣਨ ਵਾਲੇ ਹਨ ਹੁਣ ਆਪਣੇ ਮਨਾਂ ਨੂੰ ਬਦਲ ਲਿਆ ਪੈਰਵੀ ਕਰਨ ਲਈ ਪ੍ਰਾਪਤੀ ਪਰਮ ਬੁਧੀ ਦੀ, ਲਾਸਾਨੀ, ਅਸਚਰਜ ਗਿਆਨ ਪ੍ਰਾਪਤੀ ਦੀ।" - ਸੂਰੰਗਾਮਾ ਸੂਤਰ

"ਮੈਂ ਹੁਣ ਅਰਪਣ ਕਰਦਾ ਹਾਂ ਸੰਸਾਰ ਦੇ ਸਤਿਕਾਰਤ ਨੂੰ ਕਿ ਸਾਰੇ ਬੁਧ ਇਸ ਸੰਸਾਰ ਵਿਚ ਪ੍ਰਗਟ ਹੋਣ ਸਿਖਾਉਣ ਲਈ ਸਭ ਤੋਂ ਮੁਨਾਸਿਬ ਢੰਗ ਜਿਸ ਵਿਚ ਸ਼ਾਮਲ ਹੈ ਵਰਤਣੀ ਸਭ ਪਾਸੇ ਪਸਰੀ ਹੋਈ ਆਵਾਜ। ਸਮਾਧੀ ਦੀ ਅਵਸਥਾ ਅਨੁਭਵ ਕੀਤੀ ਜਾ ਸਕਦੀ ਹੈ ਸੁਣਨ ਦੇ ਸਾਧਨ ਦੁਆਰਾ। [...] ਆਨੰਦਾ ਅਤੇ ਤੁਸੀਂ ਸਾਰੇ ਜਿਹੜੇ ਸੁਣਦੇ ਹੋ ਇਥੇ ਤੁਹਾਨੂੰ ਚਾਹੀਦਾ ਹੈ ਆਪਣੀ ਸੁਣਨ ਸ਼ਕਤੀ ਨੂੰ ਅੰਦਰ ਨੂੰ ਮੋੜਨਾ ਆਪਣੇ ਕੁਦਰਤੀ ਸੁਭਾਅ ਨੂੰ ਸੁਣਨ ਲਈ ਜਿਹੜਾ ਇਕਲਾ ਪ੍ਰਾਪਤ ਕਰਦਾ ਹੈ ਪਰਮ ਬੁਧੀ । ਉਸ ਹੈ ਜਿਵੇਂ ਗਿਆਨ ਪ੍ਰਾਪਤੀ ਜਿਤੀ ਜਾਂਦੀ ਹੈ। ਉਤਨੇ ਬੁਧ ਦਾਖਲ ਹੋਏ ਹਨ ਜਿਤਨੀ ਗੰਗਾ ਦੀ ਰੇਤ ਹੈ ਇਸ ਇਕੋ ਰਾਹ ਉਤੇ ਨਿਰਵਾਨਾ ਨੂੰ। ਸਾਰੇ ਅਤੀਤ ਦੇ ਤਥਾਗਤਾ ਨੇ ਇਸ ਵਿਧੀ ਨਾਲ ਹਾਸਲ ਕੀਤਾ ਹੈ। ਸਾਰੇ ਬੋਧੀਸਾਤਵਾ ਹੁਣ ਦਾਖਲ ਹੁੰਦੇ ਹਨ ਇਸ ਸਿਧੀ ਵਿਚ। ਸਾਰੇ ਜਿਹੜੇ ਅਭਿਆਸ ਕਰਨ ਭਵਿਖ ਵਿਚ ਉਨਾਂ ਨੂੰ ਨਿਰਭਰ ਹੋਣਾ ਚਾਹੀਦਾ ਹੈ ਇਸ ਧਰਮ ਉਤੇ।"

ਸਮਾਧੀ ਦਾ ਭਾਵ ਹੈ ਇਕ ਗਹਿਰੀ ਸਾਧਨਾ ਦੀ ਅਵਸਥਾ। ਨਿਰਵਾਨਾ ਦਾ ਭਾਵ ਹੈ ਸਭ ਤੋਂ ਉਚਾ ਬੈਕੁੰਠ। ਤਥਾਗਤਾ ਦਾ ਭਾਵ ਹੈ ਬੁਧ। ਬੋਧੀਸਾਤਵਾਂ ਦਾ ਭਾਵ ਹੈ ਰੁਹਾਨੀ ਅਭਿਆਸੀ। ਧਰਮ ਦਾ ਭਾਵ ਹੈ ਸਚੀ ਸਿਖਿਆ। - ਸੂਰੰਗਾਮਾ ਸੂਤਰ

ਤਿਬਤੀਅਨ ਬੁਧ ਧਰਮ

"(ਰਸਮ ਦੇ ਦੌਰਾਨ) ਮਿਲਾਰਿਪਾ ਨੇ ਕਿਹਾ ਫੁਲਦਾਨ ਨੂੰ, 'ਮੈਂ ਹੁਣ ਬਹੁਤ ਹੀ ਬੁਢਾ ਹੋ ਗਿਆ ਹਾਂ, ਕ੍ਰਿਪਾ ਕਰਕੇ ਉਨਾਂ ਨੂੰ ਦੀਖਿਆ ਦੇਵੋ ਤੁਸੀਂ ਆਪ।" ਤੁਰੰਤ ਹੀ, ਫੁਲਦਾਨ ਉਡਿਆ ਉਪਰ ਆਕਾਸ਼ ਅੰਦਰ, ਅਤੇ ਦੀਖਿਆ ਦਿਤੀ ਸਾਰੇ ਪੈਰੋਕਾਰਾਂ ਨੂੰ ਇਕ ਇਕ ਕਰਕੇ। ਇਸ ਦੌਰਾਨ, (ਉਨਾਂ ਸਭ ਨੇ) ਸੁਣਿਆ ਸਵਰਗੀ ਸੰਗੀਤ ਆਕਾਸ਼ ਵਿਚ ਅਤੇ ਸੁੰਘੀ ਇਕ ਖੁਸ਼ਬੂ ਜੋ ਉਨਾਂ ਨੇ ਕਦੇ ਵੀ ਨਹੀ ਸੁੰਘੀ ਸੀ ਪਹਿਲਾਂ; ਨਾਲੇ, ਉਨਾਂ ਨੇ ਦੇਖੇ ਫੁਲ ਹੇਠਾਂ ਡਿਗਦੇ ਅਸਮਾਨ ਤੋ, ਅਤੇ ਹੋਰ ਬਹੁਤ ਸਾਰੇ ਅਚੰਭੇ, ਸ਼ੁਭ ਸੰਕੇਤ। ਸਾਰੇ ਪੈਰੋਕਾਰ ਆਏ ਇਕ ਪੂਰਨ ਬੋਧ ਵਲ ਦੀਖਿਆ ਦੇ ਗਿਆਨਵਾਨ ਅਰਥਾਂ ਵਲ।" - ਦ ਹੰਡਰਡ ਥਾਉਜੈਂਡ ਸੌਂਗਸ ਆਫ ਮਿਲਾਰਿਪਾ (ਵੈਸ਼ਨੋ)

ਈਸਾਈ ਧਰਮ

"ਸ਼ੁਰੂ ਵਿਚ ਸ਼ਬਦ ਸੀ, ਅਤੇ ਸ਼ਬਦ ਪ੍ਰਮਾਤਮਾ ਦੇ ਨਾਲ ਸੀ, ਅਤੇ ਸ਼ਬਦ ਪ੍ਰਮਾਤਮਾ ਸੀ।" - ਪਵਿਤਰ ਬਾਈਬਲ, ਜੌਨ 1;1

"ਲਵੋ ਟੋਪੀ ਮੁਕਤੀ ਦੀ ਅਤੇ ਰੂਹ ਦੀ ਤਲਵਾਰ, ਜੋ ਪ੍ਰਮਾਤਮਾ ਦਾ ਸ਼ਬਦ ਹੈ।" - ਪਵਿਤਰ ਬਾਈਬਲ, ਅਫੀਸ਼ੀਅਨਜ 6:17

"ਅਤੇ ਮੈਂ ਸੁਣੀ ਇਕ ਆਵਾਜ ਸਵਰਗ ਤੋਂ ਗੁੰਜ ਵਰਗੀ ਤੇਜ ਵਗਦੇ ਪਾਣੀ ਦੀ ਅਤੇ ਇਕ ਉਚੀ ਕੜਕਦੀ ਬਿਜਲੀ ਵਰਗੀ। ਆਵਾਜ ਜੋ ਮੈਂ ਸੁਣੀ ਸੀ ਉਵੇਂ ਸੀ ਜਿਵੇਂ ਕਿ ਦਿਲਰੁਬਾ ਵਜਾਉਣ ਵਾਲੇ ਆਪਣੇ ਦਿਲਰੁਬਾ ਵਜਾ ਰਹੇ ਹੋਣ।" - ਪਵਿਤਰ ਬਾਈਬਲ, ਇਲਹਾਮ 14:2

ਨੌਸਟਸਿਜਮ

"ਮੈਂ ਹਾਂ ਸੁਰ ਜਿਸਦੀ ਆਵਾਜ ਕਈ ਪ੍ਰਕਾਰ ਦੀ ਹੈ ਅਤੇ ਸ਼ਬਦ ਜਿਸਦਾ ਮੁਹਾਂਦਰਾ ਕਈ ਪ੍ਰਕਾਰ ਦਾ ਹੈ। ਮੈਂ ਹਾਂ ਨਾਮ ਦੀ ਆਵਾਜ ਅਤੇ ਆਵਾਜ ਦਾ ਨਾਮ।" - ਨੈਗ ਹਮੈਦੀ, ਕੋਡੈਕਸ VI, ਬਦਲਾਂ ਦੀ ਗਰਜ, ਮਨ ਦੀ ਸਿਧੀ

"ਮੈਂ ਹਾਂ ਸ਼ਬਦ ਜਿਹੜਾ ਵਸਦਾ ਹੈ ਅਕਿਹ ਖਾਮੋਸ਼ੀ ਵਿਚ। ਮੈਂ ਵਸਦਾ ਹਾਂ ਅਕਿਹ ਰੌਸ਼ਨੀ ਵਿਚ ਅਤੇ ਇਕ ਸੋਚ ਦਾ ਇਲਹਾਮ ਹੁੰਦਾ ਹੈ ਆਪਣੇ ਆਪ ਸਪਸ਼ਟ ਤੌਰ ਤੇ ਭਾਰੀ ਆਵਾਜ ਦੁਆਰਾ।" - ਨੈਗ ਹਮੈਦੀ, ਕੋਡੈਕਸ XIII, ਦ ਟਰਿਮੋਰਫਿਕ ਪ੍ਰੋਟੇਨੋਇਆ

"ਇੰਜ ਲੋਗੋਸ ਪਿਤਾ ਪ੍ਰਮਾਤਮਾ ਦਾ ਜਾਂਦਾ ਹੈ ਅਗੇ ਸਭ ਅੰਦਰ, ਉਹਦੇ ਦਿਲ ਦਾ ਫਲ ਹੁੰਦੇ ਹੋਏ ਅਤੇ ਉਹਦੀ ਰਜਾ ਦਾ ਉਚਾਰਨ। ਇਹ ਸਭ ਨੂੰ ਸਹਾਰਾ ਦਿੰਦਾ ਹੈ। ਇਹ ਚੁਣਦਾ ਹੈ ਅਤੇ ਨਾਲੇ ਧਾਰਨ ਕਰਦਾ ਹੈ ਆਕਾਰ ਸਭ ਦਾ, ਇਹਨੂੰ ਪਵਿਤਰ ਕਰਦਾ ਹੈ, ਅਤੇ ਇਹਦਾ ਕਾਰਣ ਬਣਦਾ ਹੈ ਵਾਪਸ ਪਿਤਾ ਤਕ ਅਤੇ ਮਾਤਾ ਤਕ ਮੁੜਨ ਲਈ, ਈਸਾ ਦੀ ਅਤਿਅੰਤ ਮਿਠਾਸ ਹੈ।" ਲੋਗੋਸ ਦਾ ਭਾਵ ਹੈ ਸ਼ਬਦ। - ਨੈਗ ਹਮੈਦੀ, ਕੋਡੈਕਸ XII, ਦ ਗੌਸਪੈਲ ਆਫ ਟਰੂਥ

ਦ ਐਸਨਸ

"ਫਿਰ ਇਹ ਹੈ ਕਿ ਤੁਹਾਨੂੰ ਪਾਉਣੀ ਪਵੇਗੀ ਆਪਣੇ ਕੰਨਾਂ ਵਿਚ ਪਵਿਤਰ ਵਹਾਉ ਆਵਾਜ ਦੀ; ਕਿਉਂਕਿ ਇਹ ਸੁਣੀ ਜਾਂਦੀ ਹੈ ਸਿਰਫ ਖਾਮੋਸ਼ੀ ਵਿਚ [...] ਸਚ ਮੁਚ, ਇਹ ਪ੍ਰਮਾਤਮਾ ਦੀ ਆਵਾਜ ਹੈ, ਜੇਕਰ ਤੁਸੀਂ ਕੀਤਾ ਪਰ ਇਹ ਜਾਣ ਲਵੋ। ਕਿਉਂਕਿ ਜਿਵੇਂ ਇਹ ਲਿਖਿਆ ਹੋਇਆ ਹੈ, ਸ਼ੁਰੂ ਵਿਚ ਆਵਾਜ ਸੀ, ਅਤੇ ਆਵਾਜ ਪ੍ਰਮਾਤਮਾ ਦੇ ਨਾਲ ਦੀ, ਅਤੇ ਆਵਾਜ ਹੀ ਪ੍ਰਮਾਤਮਾ ਸੀ [...] ਇਹ ਹੈ ਪਵਿਤਰ ਵਹਾਉ ਆਵਾਜ ਦਾ ਜੋ ਆਰ ਪਾਰ ਛਾਲ ਮਾਰਦਾ ਹੈ ਤਾਰਿਆਂ ਦੇ ਅਤੇ ਲੰਘਦਾ ਹੈ ਸਵਰਗੀ ਪਿਤਾ ਦੇ ਅਸੀਮ ਰਬੀ ਬਾਦਸ਼ਾਹੀ ਵਿਚੋਂ ਦੀ। ਇਹ ਮੌਜ਼ੂਦ ਹੈ ਸਦਾ ਹੀ ਸਾਡੇ ਕੰਨਾਂ ਵਿਚ, ਸੋ ਕੀ ਅਸੀਂ ਇਹ ਸੁਣਦੇ ਨਹੀ ਹਾਂ । ਇਹਨੂੰ ਸੁਣੋ, ਫਿਰ, ਖਾਮੋਸ਼ੀ ਵਿਚ ਦੁਪਹਿਰ ਦੀ; ਇਹਦੇ ਵਿਚ ਇਸ਼ਨਾਨ ਕਰੋ, ਅਤੇ ਪ੍ਰਮਾਤਮਾ ਦੇ ਸੰਗੀਤ ਦਾ ਪ੍ਰਵਾਹ ਆਪਣੇ ਕੰਨਾਂ ਵਿਚ ਪੈਣ ਦਿਉ ਜਦੋਂ ਤਕ ਤੁਸੀਂ ਇਕ ਨਹੀ ਹੋ ਜਾਂਦੇ ਪਵਿਤਰ ਆਵਾਜ ਦੇ ਵਹਾਉ ਨਾਲ।

[...] ਅਤੇ ਤੁਹਾਨੂੰ ਇਸ਼ਨਾਨ ਕਰਨਾ ਚਾਹੀਦਾ ਹੈ ਆਵਾਜ ਦੇ ਵਹਾਉ ਵਿਚ, ਅਤੇ ਇਹਦੇ ਪਾਣੀਆਂ ਦੇ ਸੰਗੀਤ ਤੁਹਾਡੇ ਉਪਰ ਡੁਲ ਡੁਲ ਪੈਣਗੇ; ਕਿਉਂਕਿ ਸਮ‍ਿਆਂ ਦੀ ਸ਼ੁਰੂਆਤ ਵਿਚ ਅਸੀਂ ਵੀ ਸਭ ਸਾਂਝਾ ਕੀਤਾ ਸੀ ਆਵਾਜ ਦੇ ਪਵਿਤਰ ਵਹਾਉ ਵਿਚ ਜਿਸਨੇ ਜਨਮ ਦਿਤਾ ਸਾਰੀ ਕਾਇਨਾਤ ਨੂੰ। ਅਤੇ ਤਾਕਤਵਰ ਗੂੰਜ ਆਵਾਜ ਦੀ ਵਹਾਉ ਤੁਹਾਡਾ ਸਾਰਾ ਸਰੀਰ ਭਰ ਦੇਵੇਗੀ, ਅਤੇ ਤੁਹਾਨੂੰ ਕਾਂਬਾ ਛਿੜੇਗਾ ਇਹਦੀ ਸ਼ਕਤੀ ਅਗੇ। ਫਿਰ ਇਸ਼ਨਾਨ ਕਰੋ ਗਹਿਰਾਈ ਵਿਚ ਹਵਾ ਦੇ ਫਰਿਸ਼ਤੇ ਦਾ, ਅਤੇ ਆਵਾਜ਼ ਹੀ ਬਣ ਜਾਉ, ਤਾਂਕਿ ਪਵਿਤਰ ਵਹਾਉ ਆਵਾਜ ਦੀ ਸ਼ਾਇਦ ਤੁਹਾਨੂੰ ਲਿਜਾਵੇ ਅਸੀਮ ਸਚ ਖੰਡ ਨੂੰ ਸਵਰਗੀ ਪਿਤਾ ਦੇ, ਉਥੇ ਜਿਥੇ ਸੰਸਾਰ ਦਾ ਪ੍ਰਵਾਹ ਉਠਦਾ ਅਤੇ ਡਿਗਦਾ ਹੈ।" - ਐਸਨਸ ਗਾਸਪਲ ਆਫ ਪੀਸ

ਆਦਿ...

ਹੋਰ ਵਧੇਰੇ ਵਿਸਤਾਰ ਅਤੇ ਮੁਫਤ ਡਾਓਨਲੋਡ ਲਈ, ਕ੍ਰਿਪਾ ਕਰਕੇ ਜਾਉ:

SupremeMasterTV.com/SCROLLS

SupremeMasterTV.com/MEDITATION