ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਪਿਆਰ ਅਤੇ ਦਿਆਲਤਾ ਦੀ ਸ਼ਕਤੀ ਦਾ ਅਧਿਕਾਰ ਮੁੜ ਵਾਪਸ ਲੈਣਾ, ਅਠ ਹਿਸ‌ਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜੇਕਰ ਉਨਾਂ ਨੇ ਦੇਖਿਆ ਹੈ ਇਕ ਸਤਿਗੁਰੂ ਨੂੰ ਕਿਸੇ ਜਗਾ, ਇਕ ਅਸਲੀ ਸਤਿਗੁਰੂ ਨੂੰ, ਇਕ ਸ਼ਕਤੀਸ਼ਾਲੀ ਸਤਿਗੁਰੂ ਨੂੰ, ਜਿਹੜਾ ਲੋਕਾਂ ਨੂੰ ਮੁਕਤ ਕਰ ਸਕਦਾ ਹੈ, ਅਤੇ ਕਿਵੇਂ ਨਾਂ ਕਿਵੇਂ ਮਹਿਸੂਸ ਕਰਨ ਜਿਵੇਂ, ਓਹ, ਉਹ ਪਸੰਦ ਕਰਦੇ ਹਨ ਉਸ ਵਿਆਕਤੀ ਨੂੰ ਭਾਵੇਂ ਉਹ ਸ਼ਾਇਦ ਨਾ ਜਾਣਦੇ ਹੋਣ ਕਿ ਉਹ ਵਿਆਕਤੀ ਇਕ ਸਤਿਗੁਰੂ ਸੀ। ਉਹ ਹੋ ਸਕਦਾ ਮਹਿਸੂਸ ਕਰਨ ਕੁਝ ਪਿਆਰ, ਘਟੋ ਘਟੋ ਕੋਈ ਨਫਰਤ ਨਹੀਂ ਆਪਣੇ ਦਿਲ ਵਿਚ। ਫਿਰ ਹੋ ਸਕਦਾ ਮੌਤ ਦੇ ਸਮੇਂ, ਹੋ ਸਕਦਾ ਉਹ ਸਤਿਗੁਰੂ ਆਵੇਗਾ ਅਤੇ ਮਦਦ ਕਰੇਗਾ ਉਨਾਂ ਦੀ ।

(ਸਤਿਗੁਰੂ ਜੀ, ਇਕ ਪਿਛਲੀ ਕਾਂਨਫਰੰਸ ਵਿਚ, ਤੁਸੀਂ ਇਕ ਕਹਾਣੀ ਦਸੀ ਸੀ ਇਕ ਆਦਮੀ ਬਾਰੇ ਜਿਹੜਾ ਮੁਰਗਿਆਂ ਨੂੰ ਮਾਰਦਾ ਹੁੰਦਾ ਸੀ ਕਾਰੋਬਾਰ ਲਈ ਅਤੇ ਬਾਅਦ ਵਿਚ ਬਿਮਾਰ ਹੋ ਗ‌ਿਆ ਅਤੇ ਨਰਕ ਨੂੰ ਗਿਆ ਜਿਥੇ ਉਹਨੇ ਅਨੁਭਵ ਕੀਤਾ ਮਹਾਨ ਕਰਮਾਂ ਦਾ ਦੁਖ। ਉਹਦੇ ਪ੍ਰਾਰਥਨਾ ਕਰਨ ਤੋਂ ਬਾਅਦ ਕੁਆਨ ਯਿੰਨ ਬੋਧੀਸਾਤਵਾ ਨੂੰ, ਉਹ ਪ੍ਰਗਟ ਹੋਈ ਉਹਦੇ ਸਾਹਮੁਣੇ ਅਤੇ ਉਹਨੂੰ ਇਕ ਮੌਕਾ ਦਿਤਾ ਵਾਪਸ ਜਾਣ ਲਈ ਜੀਵਨ ਵਲ ਮੁੜ ਆਪਣੇ ਅਤੀਤ ਦੇ ਪਾਪਾਂ ਨੂੰ ਵਿਮੁਕਤ ਕਰਨ ਲਈ ਚੰਗੇ ਅਤੇ ਨੇਕ ਬਣਨ ਨਾਲ) ਹਾਂਜੀ। (ਅਤੇ ਜਾਨਵਰਾਂ ਦੀ ਦੇਖ ਭਾਲ ਕਰਨ ਨਾਲ। ਸਤਿਗੁਰੂ ਜੀ, ਇਹੋ ਜਿਹੇ ਕਿਸਮ ਦੇ ਅਨੁਭਵ ਇਕ ਵਿਆਕਤੀ ਦੀ ਤਕਦੀਰ ਦਾ ਹਿਸਾ ਹੈ? ਜਾਂ ਕੀ ਇਹ ਨਿਰਭਰ ਕਰਦਾ ਹੈ ਵਿਆਕਤੀ ਦੇ ਦਿਲ ਦੀ ਪਵਿਤਰਤਾ ਅਤੇ ਭਰੋਸੇ ਉਤੇ ਉਨਾਂ ਦੇ ਹੋਣ ਲਈ?) ਹਾਂਜੀ। (ਕੀ, ਮਿਸਾਲ ਵਜੋਂ, ਇਕ ਸਮਾਨ ਅਨੁਭਵ ਮਦਦ ਕਰੇਗਾ ਅਜ਼ ਦੇ ਇਕ ਬੁਚੜਖਾਨੇ ਦੇ ਮਾਲਕ ਦੀ ਮਦਦ ਕਰਨ ਲਈ ਜਾਗ‌੍ਰਿਤ ਹੋਣ ਲਈ ਵਧੇਰੇ ਜ਼ਲਦੀ ਨਾਲ ਅਤੇ ਸਮਾਨ ਢੰਗ ਨਾਲ ਕੁਝ ਕਰਨ ਲਈ ਉਵੇਂ ਜਿਵੇਂ ਆਦਮੀ ਇਸ ਕਹਾਣੀ ਵਿਚ?)

ਮੈਂ ਆਸ ਕਰਦੀ ਹਾਂ, ਮੈਂ ਆਸ ਕਰਦੀ ਹਾਂ। ਆਦਮੀ ਕਹਾਣੀ ਵਿਚ, ਭਾਵੇਂ ਉਹਨੂੰ ਮਾਰੇ ਮੁਰਗੇ ਅਤੇ ਉਹ ਸਭ, ਪਰ ਤੁਸੀਂ ਨਹੀਂ ਜਾਣਦੇ ਕਿਹੋ ਜਿਹੇ ਗੁਣ ਉਹਦੇ ਕੋਲ ਸਨ ਇਕ ਅਤੀਤ ਦੀ ਜਿੰਦਗੀ ਵਿਚ। ਹੋ ਸਕਦਾ ਉਹਦੇ ਕੋਲ ਨੇੜਤਾ ਸੀ, ਸ਼ਾਇਦ ਉਹਨੇ ਕੁਝ ਚੀਜ਼ ਭੇਟ ਕੀਤੀ ਇਕ ਰੂਹਾਨੀ ਅਭਿਆਸੀ ਨੂੰ, ਇਕ ਚੰਗੇ ਰੂਹਾਨੀ ਅਭਿਆਸੀ ਨੂੰ ਜਾਂ ਹੋ ਸਕਦਾ ਉਹਨੇ ਜਨਮ ਲਿਆ ਇਕ ਬਹੁਤ ਹੀ ਚੰਗੇ ਘਰਾਣੇ ਵਿਚ, ਜਿਵੇਂ ਇਕ ਬੋਧੀ ਪ੍ਰੀਵਾਰ ਵਿਚ। ਭਾਵੇਂ ਉਹ ਨਹੀਂ ਅਨੁਸਰਨ ਕਰਦੇ ਸਖਤਾਈ ਨਾਲ ਬੁਧ ਦੀ ਸਿਖਿਆ, ਪਰ ਘਟੋ ਘਟ ਉਨਾਂ ਕੋਲ ਕੁਝ ਚੀਜ਼ ਹੈ, ਕੁਝ ਪ੍ਰਭਾਵ ਹੈ ਉਨਾਂ ਦੀ ਉਪਚੇਤਨਾ ਵਿਚ, ਜਾਣਦੇ ਹਨ ਕਿਵੇਂ ਚੰਗੇ ਬਣਨਾ ਹੈ। ਅਤੇ ਫਿਰ ਸ਼ਾਇਦ ਉਹਨੇ ਮੁਰਗਿਆਂ ਨੂੰ ਮਾਰਿਆ, ਪਰ ਆਪਣੇ ਦਿਲ ਵਿਚ ਉਹਨੇ ਚੰਗਾ ਨਹੀਂ ਮਹਿਸੂਸ ਕੀਤਾ। ਉਹ ਸ਼ਾਇਦ ਸੋਚਦਾ ਸੀ, ਉਹ ਜਾਣਦਾ ਸੀ ਕਿ ਉਹਨੂੰ ਇਹ ਨਹੀਂ ਕਰਨਾ ਚਾਹੀਦਾ, ਕਿਉਂਕਿ ਪਿਛੋਕੜ ਦੇ ਮੁਤਾਬਕ ਜਿਸ ਵਿਚ ਉਹਨੇ ਜਨਮ ਲਿਆ ਸੀ, ਜਿਵੇਂ ਬੁਧ ਧਰਮ, ਨਹੀਂ ਮਾਰਨਾ, ਅਤੇ ਇਹ ਅਤੇ ਉਹ ਅਤੇ ਹੋਰ। ਭਾਵੇਂ ਉਹ ਮਾਰਦਾ ਹੈ, ਪਰ ਉਹ ਨਹੀਂ ਸਵੀਕਾਰ ਕਰਦਾ ਉਹ ਆਪ, ਪਰ ਉਹਨੂੰ ਇਹ ਕਰਨਾ ਪੈਂਦਾ ਹੈ। ਉਹਨੇ ਸੋਚ‌ਿਆ ਉਹ ਸਭ ਤੋਂ ਵਧੀਆ ਤਰੀਕਾ ਹੈ, ਸਭ ਤੋਂ ਜ਼ਲਦੀ ਢੰਗ ਇਕ ਜੀਵਿਕਾ ਕਮਾਉਣ ਲਈ। ਸੌਖਾ ਹੈ ਇਕ ਜੀਵਿਕਾ ਕਮਾਉਣੀ, ਕਿਉਂਕਿ ਤੁਸੀਂ ਜਾਨਵਰਾਂ ਨੂੰ ਪਾਲਦੇ ਹੋ, ਅਤੇ ਉਹ ਜ਼ਲਦੀ ਨਾਲ ਵਧ ਜਾਂਦੇ ਹਨ ਅਤੇ ਫਿਰ ਤੁਸੀਂ ਬਸ ਉਨਾਂ ਨੂੰ ਵੇਚਦੇ ਹੋ ਜਾਂ ਉਨਾਂ ਨੂੰ ਮਾਰਦੇ ਹੋ ਵੇਚਣ ਲਈ। ਸੋ ਘਟੋ ਘਟ ਉਹਦੇ ਕੋਲ ਕੁਝ ਚੀਜ਼ ਹੈ ਚੰਗੀ ਉਹਦੇ ਅੰਦਰ ਜਾਂ ਉਹਦੇ ਦਿਲ ਵਿਚ ਜਾਂ ਉਹਦੀ ਉਪਚੇਤਨਾ ਵਿਚ, ਜਾਂ ਕੁਝ ਗੁਣ ਅਤੀਤ ਦੇ ਜੀਵਨ ਵਿਚ ਜੋ ਹੈ ਅਜ਼ੇ ਵੀ, ਇਹ ਅਜ਼ੇ ਵੀ ਗੁਣ ਹੈ। (ਹਾਂਜੀ, ਸਤਿਗੁਰੂ ਜੀ।)

ਉਥੇ ਦੋ ਕਿਸਮ ਦੇ ਕਰਮ ਹਨ ਜੋ ਅਸੀਂ ਆਪਣੇ ਨਾਲ ਚੁਕੀ ਫਿਰਦੇ ਹਾਂ, ਚੰਗੇ ਵਾਲੇ, ਜਾਂ ਪਾਪ ਵਾਲੇ। ਕੁਝ ਅਵਧੀਆਂ ਵਿਚ ਸਾਡੇ ਜੀਵਨ ਦੇ, ਅਸੀਂ ਵਰਤੋਂ ਕਰਾਂਗੇ ਇਕ ਨੂੰ ਉਨਾਂ ਵਿਚੋਂ , ਉਨਾਂ ਵਿਚੋਂ ਇਕ । ਅਤੇ ਇਹ ਨਿਰਭਰ ਕਰਦਾ ਹੈ ਕਿਤਨਾ ਅਸੀਂ ਵਰਤਦੇ ਹਾਂ ਸਾਕਾਰਾਤਮਿਕ ਵਾਲਾ, ਫਿਰ ਅਸੀਂ ਜ਼ਾਰੀ ਰਖਦੇ ਹਾਂ ਵਧੇਰੇ ਉਸ ਢੰਗ ਵਿਚ। ਪਰ ਜੇਕਰ ਅਸੀਂ ਸ਼ੁਰੂ ਕਰਦੇ ਹਾਂ ਨਾਕਾਰਾਤਮਿਕ ਢੰਗ ਵਿਚ, ਫਿਰ ਹੋ ਸਕਦਾ ਅਸੀਂ ਜ਼ਾਰੀ ਰਖਾਂਗੇ ਉਸ ਢੰਗ ਨਾਲ। (ਹਾਂਜੀ, ਸਤਿਗੁਰੂ ਜੀ।) ਉਹਦਾ ਭਾਵ ਨਹੀਂ ਹੈ ਗੁਣ ਘਟਦੇ ਹਨ, ਬਸ ਪਾਪ ਵਧਦੇ ਹਨ।

ਉਥੇ ਇਕ ਕਹਾਣੀ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਸੀ ਹੈ। ਇਕ ਵਿਆਕਤੀ ਜਿਹੜਾ ਗਿਆ ਇਕ ਵਾਰ ਸੁਣਨ ਲਈ ਰੂਹਾਨੀ ਗੁਰੂ ਦੇ ਭਾਸ਼ਣਾਂ ਵਿਚੋਂ ਇਕ ਲਈ। ਕੇਵਲ ਇਕ ਵਾਰ, ਅਤੇ ਫਿਰ ਗੁਰੂ ਨੇ ਉਹਨੂੰ ਕਿਹਾ ਕਿ ਉਹ ਜ਼ਲਦੀ ਹੀ ਮਰ ਜਾਵੇਗਾ, ਅਜ਼. ਜਾਂ ਕਲ ਨੂੰ, ਮੈਂ ਭੁਲ ਗਈ ਹਾਂ, ਕਿਵੇਂ ਵੀ, ਬਹੁਤ ਜ਼ਲਦੀ, ਕਿ ਉਹਦੀ ਜਿੰਦਗੀ ਹੁਣ ਖਤਮ ਹੋਣ ਵਾਲੀ ਹੈ। ਸੋ, ਤੁਹਾਡੇ ਮਰਨ ਤੋਂ ਬਾਅਦ ਤੁਹਾਡੀ ਆਤਮਾ ਜਾਵੇਗੀ ਜਜ਼ ਦੇ ਸਾਹਮੁਣੇ, ਅਤੇ ਜੇਕਰ ਉਹ ਤੁਹਾਨੂੰ ਪੁਛਦੇ ਹਨ, ਤੁਹਾਡੇ ਕੋਲ ਕੁਝ ਗੁਣ ਹਨ ਅਤੇ ਕੁਝ ਪਾਪ ਵੀ। ਗੁਣਾਂ ਲਈ, ਤੁਹਾਨੂੰ ਸਵਰਗ ਵਿਚ ਇਨਾਮ ਦਿਤਾ ਜਾਵੇਗਾ, ਅਤੇ ਪਾਪ ਲਈ, ਤੁਹਾਨੂੰ ਨਰਕ ਵਿਚ ਸਜ਼ਾ ਦਿਤੀ ਜਾਵੇਗੀ। ਕਿਹੜੀ ਤੁਸੀਂ ਪਸੰਦ ਕਰੋਨਗੇ ਵਰਤੋਂ ਕਰਨੀ ਪਹਿਲਾਂ? ਕਿਉਂਕਿ ਤੁਹਾਡੇ ਕੋਲ ਇਕ ਚੋਣ ਹੈ। ਤੁਹਾਡੇ ਕੋਲ ਕੁਝ ਗੁਣ ਹਨ, ਸੋ ਤੁਹਾਡੇ ਕੋਲ ਇਕ ਚੋਣ ਹੈ, ਕਿਉਂਕਿ ਤੁਸੀਂ ਸੁਣੀ ਹੈ ਸੰਤ ਦੀ ਸਿਖਿਆ ਇਕ ਦਿਨ ਲਈ, ਇਕ ਵਾਰ। ਅਤੇ ਜੇਕਰ ਜਜ਼ ਤੁਹਾਨੂੰ ਪੁਛੇ ਉਹ, ਤੁਹਾਨੂੰ ਕਹਿਣਾ ਜ਼ਰੂਰੀ ਹੈ ਮੈਂ ਚਾਹੁੰਦਾ ਹਾਂ ਆਪਣੇ ਗੁਣ ਪਹਿਲੇ ਸਵਰਗ ਵਿਚ, ਫਿਰ ਉਹ ਤੁਹਾਨੂੰ ਸਵਰਗ ਨੂੰ ਜਾਣ ਦੇਵੇਗਾ, ਫਿਰ ਤੁਹਾਨੂੰ ਨਰਕ ਨੂੰ ਨਹੀਂ ਜਾਣਾ ਪਵੇਗਾ। ਸੋ ਉਹ ਗਿਆ ਸਵਰਗ ਨੂੰ ਅਤੇ ਫਿਰ ਉਹ ਮਿਲ‌ਿਆ ਇਸ ਰੂਹਾਨੀ ਅਧਿਆਪਕ ਨੂੰ ਦੁਬਾਰਾ ਨਾਲੇ ਸਵਰਗ ਵਿਚ, ਕਿਉਂਕਿ ਮਹਾਨ ਗੁਰੂ, ਉਨਾਂ ਕੋਲ ਭਿੰਨ ਭਿੰਨ ਪਧਰ ਹਨ ਹੋਂਦ ਦੇ। ਉਹ ਸਿਖਾਉਂਦੇ ਹਨ ਭਿੰਨ ਭਿੰਨ ਚੀਜ਼ਾਂ ਭਿੰਨ ਭਿੰਨ ਸਵਰਗਾਂ ਵਿਚ ਨਾਲੇ ਧਰਤੀ ਉਤੇ ਵੀ। ਤੁਸੀਂ ਉਹ ਜਾਣਦੇ ਹੋ, ਠੀਕ ਹੈ? ਮੈਂ ਤੁਹਾਨੂੰ ਉਹ ਪਹਿਲੇ ਦਸਿਆ ਹੈ। (ਹਾਂਜੀ, ਸਤਿਗੁਰੂ ਜੀ।) ਇਸੇ ਕਰਕੇ, ਉਹ ਗਿਆ ਸਵਰਗ ਨੂੰ ਅਤੇ ਜਜ਼ ਨੇ ਕਿਹਾ ਉਹਨੂੰ ਕਿ ਤੁਹਾਡੇ ਆਪਣੇ ਗੁਣ ਖਤਮ ਕਰਨ ਤੋਂ ਬਾਅਦ ਸਵਰਗ ਵਿਚ, ਤੁਹਾਨੂੰ ਵਾਪਸ ਜਾਣਾ ਪਵੇਗਾ ਨਰਕ ਨੂੰ। ਪਰ, ਬਿਨਾਂਸ਼ਕ, ਉਹਨੂੰ ਨਹੀਂ ਜਾਣਾ ਪਿਆ ਕਿਉਂਕਿ ਉਹ ਗਿਆ ਸਵਰਗ ਨੂੰ ਅਤੇ ਫਿਰ ਉਹਨੇ ਸੁਣ‌ਿਆ ਇਸ ਗੁਰੂ ਦੀ ਸਿਖਿਆ ਨੂੰ ਦੁਬਾਰਾ, ਅਤੇ ਉਹਦੇ ਕੋਲ ਹੋਰ ਗੁਣ ਸਨ! ਸੋ ਉਹਨੇ ਉਪਰ ਜਾਣਾ ਜ਼ਾਰੀ ਰਖਿਆ। (ਹਾਂਜੀ, ਸਤਿਗੁਰੂ ਜੀ।) ਸੋ ਉਹਨੂੰ ਨਹੀਂ ਜਾਣ ਦੀ ਲੋੜ ਨਰਕ ਨੂੰ ਬਿਲਕੁਲ ਵੀ।

ਸੋ ਸਮਾਨ ਹੀ, ਇਹ ਆਦਮੀ ਅਸਲੀ ਸਚੀ ਕਹਾਣੀ ਵਿਚ ਹੈ ਜੋ ਮੈਂ ਤੁਹਾਨੂੰ ਦਸੀ ਸੀ, ਹੋ ਸਕਦਾ ਉਹਦੇ ਕੋਲ ਉਤਨੇ ਗੁਣ ਸਨ। ਇੰਝ, ਬੋਧੀਸਾਤਵਾ ਕੁਆਨ ਯਿੰਨ ਇਥੋਂ ਗਈ ਉਥੇ ਉਹਦੀ ਮਦਦ ਕਰਨ ਲਈ। ਉਹ ਪ੍ਰਾਰਥਨਾ ਕਰ ਰਿਹਾ ਸੀ। ਸੋ ਉਹਨੇ ਜ਼ਰੂਰ ਹੀ ਜਨਮ ਲਿਆ ਹੋਵੇਗਾ ਚੰਗੇ ਘਰਾਣੇ ਵਿਚ, ਅਤੇ ਉਹ ਜਾਣਦਾ ਹੈ ਪ੍ਰਾਰਥਨਾ ਕਰਨ ਬਾਰੇ ਕੁਆਨ ਯਿੰਨ ਬੋਧੀਸਾਤਵਾ ਨੂੰ।

ਅਨੇਕ ਹੀ ਲੋਕ, ਬਿਨਾਂ ਧਿਆਨ ਦਿੰਦ‌ਿਆ ਉਨਾਂ ਦਾ ਧਰਮ, ਅਨੇਕ ਹੀ ਉਨਾਂ ਵਿਚੋਂ ਨਹੀਂ ਜਾਣਦੇ ਮਾਰਨ ਦੀਆਂ ਚੀਜ਼ਾਂ ਬਾਰੇ। ਸੋ ਉਹ ਬਸ ਮਾਰਦੇ ਹਨ ਕੋਈ ਵੀ ਚੀਜ਼ ਕਿਸੇ ਵੀ ਤਿਉਹਾਰ ਦੌਰਾਨ, ਜਾਂ ਹਰ ਰੋਜ਼ ਬਸ ਖਾਣ ਲਈ। ਇਥੋਂ ਤਕ ਜੇਕਰ ਉਹ ਨਹੀਂ ਮਾਰਦੇ ਇਹਨੂੰ ਆਪ, ਉਹ ਇਹ ਖਰੀਦਦੇ ਹਨ, ਮਾਰ‌ਿਆ ਗਿਆ ਜਾਨਵਰ ਦਾ ਮਾਸ, ਖਾਣ ਲਈ। ਤੁਸੀਂ ਦੇਖੋ ਸਾਰੇ ਇਸਾਈ ਜਾਂ ਮੁਸਲਮਾਨ ਜਾਂ ਹਿੰਦੂ ਜਾਂ... ਸਾਰੇ ਨਹੀਂ ਉਨਾਂ ਵਿਚੋਂ, ਅਨੇਕ ਹੀ ਉਨਾਂ ਵਿਚੋਂ ਭਿੰਨ ਭਿੰਨ ਧਰਮਾਂ ਦੇ ਹਨ। ਉਹ ਅਜ਼ੇ ਵੀ ਹਰ ਰੋਜ਼ ਮਾਸ ਖਾਂਦੇ ਹਨ, ਭਾਵੇਂ ਉਨਾਂ ਦੇ ਬਾਨੀ, ਅਧਿਆਪਕ, ਮੂਲ ਗੁਰੂ ਨੇ ਉਨਾਂ ਨੂੰ ਕਿਹਾ ਨਾ ਖਾਣ ਲਈ। (ਹਾਂਜੀ, ਸਤਿਗੁਰੂ ਜੀ।) ਜਿਵੇਂ ਇਸਾਈ, " ਤੁਹਾਨੂੰ ਨਹੀਂ ਚਾਹੀਦਾ ਹੈ ਵਾਈਨ, ਨਸ਼ਾ ਪੀਣ ਵਾਲ‌ਿਆਂ ਅਤੇ ਮਾਸ ਖਾਣ ਵਾਲਿਆਂ ਦੇ ਵਿਚ ਹੋਣਾ," ਅਤੇ ਉਹ ਕੀ ਕਰਦੇ ਹਨ? ਉਹ ਬਸ ਉਹੀ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) "ਕਰਾਇਸਟ ਦਾ ਅਨੁਯਾਈ," ਅਤੇ "ਬੁਧ ਦੇ ਅਨੁਯਾਈ," ਸਮਾਨ ਚੀਜ਼। ਹੁਣ, ਸੋ, ਜਦ ਤਾਂਈ ਉਨਾਂ ਕੋਲ ਕੁਝ ਚੀਜ਼ ਉਸ ਤਰਾਂ ਦੀ ਨਹੀਂ ਹੁੰਦੀ, ਇਹ ਬਹੁਤ ਮੁਸ਼ਕਲ ਹੈ ਇਲਾਜ਼ ਕਰਨਾ ਉਨਾਂ ਦੀ ਅਗਿਆਨਤਾ ਦਾ ਅਤੇ ਉਨਾਂ ਦੀ ਬੇਰਹਿਮੀ ਦੀ ਆਦਤ ਨੂੰ। (ਹਾਂਜੀ, ਸਤਿਗੁਰੂ ਜੀ।)

ਕਿਉਂਕਿ ਉਹ ਬਸ ਕੇਵਲ ਸੋਚਦੇ ਹਨ ਇਸ ਜਿੰਦਗੀ ਬਾਰੇ, ਉਹ ਵਿਆਸਤ ਹਨ। ਉਨਾਂ ਕੋਲ ਇਕ ਕਾਰੋਬਾਰ ਹੈ ਚਲਾਉਣ ਲਈ, ਉਨਾਂ ਕੋਲ ਪ੍ਰੀਵਾਰ ਹੈ ਦੇਖ ਭਾਲ ਕਰਨ ਲਈ, ਉਹ ਝਗੜਦੇ ਹਨ ਇਕ ਪਤਨੀ ਨਾਲ, ਇਕ ਪਤੀ ਨਾਲ ਠੀਕ ਕਰਨ ਲਈ, ਅਤੇ ਉਹ ਸਭ ਚੀਜ਼। ਅਤੇ ਹੋ ਸਕਦਾ ਵਿਰਾਸਤ ਲਈ ਅਦਾਲਤ ਵਿਚ ਜਾਣਾ, ਅਤੇ ਸਭ ਕਿਸਮ ਦੀਆਂ ਚੀਜ਼ਾਂ, ਅਤੇ ਉਹ ਖਾਂਦੇ ਹਨ ਜੋ ਵੀ ਪਹਿਲੇ ਹੀ ਪਕਾਇਆ ਗਿਆ ਹੈ ਅਤੇ ਉਨਾਂ ਨੂੰ ਦਿੰਦੇ ਹਨ। ਉਹ ਨਹੀਂ ਜੋੜਦੇ ਜਿੰਦੇ ਜਾਨਵਰਾਂ ਨਾਲ। ਉਹ ਨਹੀਂ ਸੋਚਦੇ। ਅਤੇ ਫਿਰ ਭਾਵੇਂ ਜੇਕਰ ਉਹ ਸੋਚਣ ਵੀ, ਉਹਨਾਂ ਕੋਲ ਸਮਾਂ ਨਹੀਂ ਹੋਵੇਗਾ ਜ਼ਾਰੀ ਰਖਣ ਲਈ ਉਸ ਵਿਚਾਰ ਨੂੰ ਨਿਖੇੜਨ ਲਈ। ਅਤੇ ਫਿਰ ਉਹ ਵਿਆਸਤ ਹਨ, ਉਹ ਬਸ ਖਾਂਦੇ ਹਨ, ਅਤੇ ਉਹ ਵਾਪਸ ਜਾਂਦੇ ਹਨ. ਕੰਮ ਕਰਦੇ ਦੁਬਾਰਾ, ਅਤੇ ਚਿੰਤਾ ਕਰਦੇ ਹਨ ਅਨੇਕ ਹੀ ਹੋਰ ਚੀਜ਼ਾਂ ਬਾਰੇ।

ਸੋ, ਅਸਲ ਵਿਚ, ਸਾਡੇ ਕੋਲ ਬਹੁਤੇ ਅਸਲੀ ਇਸਾਈ ਨਹੀਂ ਹਨ, ਕਰਾਇਸਟ ਦੇ ਅਨੁਯਾਈ। ਸਾਡੇ ਕੋਲ ਬਹੁਤੇ ਨਹੀਂ ਹਨ ਅਸਲੀ ਬੋਧੀ, ਬੁਧ ਦੇ ਅਨੁਯਾਈ, ਸਾਡੇ ਨਹੀਂ ਹਨ ਬਹੁਤੇ, ਆਦਿ, ਆਦਿ। (ਹਾਂਜੀ, ਸਤਿਗੁਰੂ ਜੀ।) ਬਹੁਤ ਮੁਸ਼ਕਲ ਹੈ ਲਭਣਾ ਚੰਗੇ ਵਿਸ਼ਵਾਸ਼ੀਆਂ ਨੂੰ ਕਿਸੇ ਵੀ ਧਰਮ ਵਿਚ। ਬਹੁਤੇ ਨਹੀਂ ਹਨ। (ਹਾਂਜੀ, ਸਤਿਗੁਰੂ ਜੀ।) ਸੋ ਉਹ ਹੈ ਜਿਸ ਕਰਕੇ ਤੁਸੀਂ ਮੈਨੂੰ ਪੁਛਿਆ ਜੇਕਰ ਬੁਚੜਖਾਨੇ ਦਾ ਮਾਲਕ ਜਾਂ ਬੁਚੜ ਨੂੰ ਚਾਹੀਦਾ ਹੈ ਇਸ ਕਿਸਮ ਦਾ ਅਨੁਭਵ ਕਰਨਾ। ਉਤਨੇ ਖੁਸ਼ਕਿਸਮਤ ਨਹੀਂ। (ਹਾਂਜੀ, ਸਤਿਗੁਰੂ ਜੀ।) ਹਰ ਇਕ ਦੇ ਕੋਲ ਉਹੋ ਜਿਹੇ ਚੰਗੇ ਨਸੀਬ ਨਹੀਂ ਹਨ। ਤੁਹਾਡੇ ਲਈ ਕੁਝ ਚੀਜ਼ ਬੀਜ਼ਣੀ ਜ਼ਰੂਰੀ ਹੈ ਤਾਂਕਿ ਤੁਸੀਂ ਫਸਲ ਵਢ ਸਕੋਂ ਕਿਸੇ ਚੀਜ਼ ਦੀ। ਹੈਂਜੀ? (ਹਾਂਜੀ।) "ਜੋ ਤੁਸੀਂ ਬੀਜ਼ਦੇ ਹੋ , ਉਹੀ ਫਲ ਤੁਸੀਂ ਵਢਦੇ ਹੋ।"

ਉਸੇ ਕਰਕੇ ਮੈਂ ਹਮੇਸ਼ਾਂ ਕਹਿੰਦੀ ਹਾਂ ਤੁਹਾਨੂੰ ਪਿਆਰਿਓ, ਮੇਰਾ ਭਾਵ ਹੈ ਮੇਰੇ ਤਥਾ-ਕਥਿਤ ਪੈਰੋਕਾਰ, ਕਿ ਤੁਹਾਨੂੰ ਹਮੇਸ਼ਾਂ ਚੰਗਾ ਕਰਨਾ ਚਾਹੀਦਾ ਹੈ। ਅਤੇ ਨੇਕ ਬਣੇ ਰਹਿਣਾ, ਚੰਗੇ ਬਣੇ ਰਹਿਣਾ। ਹੋਰਨਾਂ ਨਾਲ ਵਿਹਾਰ ਕਰੋ ਉਵੇਂ ਜਿਵੇਂ ਤੁਸੀਂ ਆਪਣੇ ਨਾਲ ਵਿਹਾਰ ਕਰਦੇ ਹੋ। ਜਿਹੜੇ ਵੀ ਤਰੀਕੇ ਨਾਲ ਤੁਸੀਂ ਨਹੀਂ ਚਾਹੁੰਦੇ ਸਲੂਕ ਕੀਤਾ ਜਾਵੇ, ਤੁਸੀਂ ਨਾ ਸਲੂਕ ਕਰੋ ਹੋਰਨਾਂ ਨਾਲ। ਖਾਸ ਕਰਕੇ ਨਾਂ ਭੜਕਾਉਣਾ, ਨਾਂ ਭੜਕਾਉਣਾ। ਸੋ ਕਿਵੇਂ ਵੀ, ਕਿਉਂਕਿ ਤੁਸੀਂ ਕਦੇ ਨਹੀਂ ਜਾਣ ਸਕਦੇ, ਤੁਸੀਂ ਨਹੀਂ ਜਾਣਦੇ ਕਦੋਂ ਤੁਸੀਂ ਮਰ ਜਾਵੋਂਗੇ। ਇਥੋਂ ਤਕ ਗੈਰ-ਪੈਰੋਕਾਰ, ਮੇਰੇ ਦਾਇਰੇ ਤੋਂ ਬਾਹਰ, ਉਨਾਂ ਨੂੰ ਵੀ ਹਮੇਸ਼ਾਂ ਚਾਹੀਦਾ ਹੈ ਚੰਗੇ ਬਣੇ ਰਹਿਣਾ, ਚੰਗਾ ਕਰਨਾ। ਫਿਰ ਉਨਾਂ ਕੋਲ ਚੰਗੇ ਗੁਣ ਹੋਣਗੇ। ਇਥੋਂ ਤਕ ਜੇਕਰ ਅਗਲੇ ਜੀਵਨ ਵਿਚ, ਉਹ ਨਹੀਂ ਮੁਕਤ ਹੋ ਸਕਦੇ, ਕਿਉਂਕਿ ਉਨਾਂ ਨੇ ਚੰਗਾ ਅਭਿਆਸ ਨਹੀਂ ਕੀਤਾ। ਇਥੋਂ ਤਕ ਮੇਰੇ ਪੈਰੋਕਾਰਾਂ ਵਿਚ, ਜੇਕਰ ਉਹ ਮਾੜੀਆਂ ਚੀਜ਼ਾਂ ਕਰਦੇ ਹਨ, ਸਚਮੁਚ, ਹੋ ਸਕਦਾ ਉਹਨਾਂ ਨੂੰ ਮੁੜ ਦੁਬਾਰਾ ਜਨਮ ਲੈਣਾ ਪਵੇ। ਅਤੇ ਤੁਸੀਂ ਕਦੇ ਨਹੀਂ ਜਾਣ ਸਕਦੇ ਜੇਕਰ ਗੁਣ ਜੋ ਤੁਸੀ ਕਮਾਏ ਹਨ ਇਸ ਜੀਵਨਕਾਲ ਵਿਚ ਤੁਹਾਡਾ ਪਿਛਾ ਕਰਨਗੇ ਅਗਲੇ ਜੀਵਨ ਵਿਚ। ਸਮਾਨ ਕਰਮ ਨਾਲ।

ਸੋ ਘਟੋ ਘਟ ਤੁਹਾਡੇ ਕੋਲ ਕੁਝ ਗੁਣ ਹੋਣਗੇ। ਸੋ ਕੁਝ ਵਿਸ਼ੇਸ਼ ਸਥਿਤੀ ਵਿਚ, ਸੰਤ ਤੁਹਾਡੀ ਮਦਦ ਕਰ ਸਕਦੇ ਹਨ, ਇਕ ਬਹਾਨਾ ਹੋਵੇ ਤੁਹਾਡੀ ਮਦਦ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਜਾਂ, ਇਹੋ ਜਿਹੇ ਕਿਸਮ ਦੇ ਲੋਕਾਂ ਨੂੰ ਉਨਾਂ ਨੂੰ ਧਕੇਲਿਆ ਜਾਂਦਾ ਹੈ ਕਰਨ ਲਈ ਇਸ ਕਿਸਮ ਦਾ ਕੰਮ। ਪਰ ਅੰਦਰੋਂ ਉਹ ਇਹ ਨਹੀਂ ਪਸੰਦ ਕਰਦੇ। ਉਹ ਪਸ਼ਚਾਤਾਪ ਕਰਦੇ ਅਤੇ ਉਹ ਬਹੁਤ ਅਫਸੋਸ ਮਹਿਸੂਸ ਕਰਦੇ। ਅਤੇ ਉਨਾਂ ਕੋਲ ਵੀ ਕੁਝ ਬਹਾਨਾ ਹੈ। ਉਥੇ ਕੁਝ ਪੁੰਗਰ ਰਿਹਾ ਹੈ ਕੁਝ ਬੀਜ਼, ਦਿਆਲਤਾ ਦਾ ਬੀਜ਼, ਸਨੇਹੀ ਬੀਜ਼ ਉਨਾਂ ਦੀ ਆਤਮਾ ਅੰਦਰ, ਉਨਾਂ ਦੇ ਦਿਲ ਵਿਚ। ਫਿਰ ਹੋ ਸਕਦਾ ਉਨਾਂ ਦੀ ਵੀ ਮਦਦ ਕੀਤੀ ਜਾ ਸਕਦੀ ਹੈ (ਹਾਂਜੀ।) ਔਖੀ ਘੜੀ ਦੇ ਸਮੇਂ ਵਿਚ, ਉਨਾਂ ਦੇ ਚਲੇ ਜਾਣ ਤੋਂ ਬਾਅਦ ਇਸ ਸੰਸਾਰ ਵਿਚੋਂ ਜਾਂ ਪਹਿਲਾਂ। ਨਿਰਭਰ ਕਰਦਾ ਹੈ ਹਰ ਇਕ ਵਿਆਕਤੀ ਉਤੇ। ਜਾਂ, ਜੇਕਰ ਉਨਾਂ ਨੇ ਦੇਖਿਆ ਹੋਵੇ ਇਕ ਸਤਿਗੁਰੂ ਨੂੰ ਕਿਸੇ ਜਗਾ, ਇਕ ਅਸਲੀ ਗੁਰੂ, ਇਕ ਸ਼ਕਤੀਸ਼ਾਲੀ ਗੁਰੂ ਨੂੰ, ਜਿਹੜਾ ਲੋਕਾਂ ਨੂੰ ਮੁਕਤ ਕਰ ਸਕਦਾ ਹੈ, ਅਤੇ ਕਿਵੇਂ ਨਾ ਕਿਵੇਂ ਮਹਿਸੂਸ ਕਰਦਾ ਹੈ ਜਿਵੇਂ, ਓਹ, ਉਹ ਪਸੰਦ ਕਰਦੇ ਹਨ ਉਸ ਵਿਆਕਤੀ ਨੂੰ ਭਾਵੇਂ ਉਹ ਸ਼ਾਇਦ ਨਾ ਜਾਣਦੇ ਹੋਣ ਕਿ ਉਹ ਵਿਆਕਤੀ ਇਕ ਸਤਿਗੁਰੂ ਸੀ। ਉਹ ਸ਼ਾਇਦ ਮਹਿਸੂਸ ਕਰਨ ਕੁਝ ਪਿਆਰ, ਘਟੋ ਘਟ ਨਫਰਤ ਨਹੀਂ ਆਪਣੇ ਦਿਲ ਵਿਚ। ਫਿਰ ਹੋ ਸਕਦਾ ਮੌਤ ਦੇ ਸਮੇਂ, ਹੋ ਸਕਦਾ ਉਹ ਸਤਿਗੁਰੂ ਆਵੇ ਅਤੇ ਉਨਾਂ ਦੀ ਮਦਦ ਕਰੇ। ਪਰ ਬਹੁਤੇ ਲੋਕ ਨਹੀਂ ਉਤਨੇ ਖੁਸ਼ਕਿਸਮਤ। (ਹਾਂਜੀ, ਸਤਿਗੁਰੂ ਜੀ।)

ਜੇਕਰ ਉਹ ਨਹੀਂ ਅਲੋਚਨਾ ਕਰਦੇ ਜਾਂ ਬਦਨਾਮੀ ਕਰਦੇ ਗੁਰੂ ਦੀ, ਇਹ ਖੁਸ਼ਕਿਸਮਤ ਸਮਝਿਆ ਜਾਂਦਾ ਹੈ , ਜਾਂ ਇਕ ਚਮਤਕਾਰ ਪਹਿਲੇ ਹੀ। ਇਸ‌ ਕਿਸਮ ਦੇ ਸੰਸਾਰ ਵਿਚ, ਤੁਸੀਂ ਬਹੁਤੇ ਦੀ ਆਸ ਨਹੀਂ ਰਖ ਸਕਦੇ। ਲੋਕਾਂ ਨੂੰ ਜ਼ਹਿਰ ਦਿਤੀ ਗਈ ਹੈ ਬਹੁਤ ਗਹਿਰੇ ਤਲ ਤੇ ਪਹਿਲੇ ਹੀ। ਜਨਮ ਦਰ ਜਨਮ, ਆਪਣੀਆਂ ਆਦਤਾਂ ਦੇ ਪਿਛੇ ਚਲਦੇ, ਆਪਣਾ ਪੈਟਰਨ ਅਤੇ ਨਹੀਂ ਪ੍ਰਵਾਹ ਕਰਦੇ ਬਹੁਤਾ ਰੂਹਾਨੀ ਵਿਸ਼ਿਆਂ ਬਾਰੇ, ਨਹੀਂ ਬਹੁਤਾ ਸੋਚਦੇ। ਅਤੇ ਜੇਕਰ ਇਕ ਗੁਰੂ ਆਉਂਦਾ ਹੈ ਉਨਾਂ ਦੇ ਸ਼ਹਿਰ ਵਿਚ, ਉਹ ਇਥੋਂ ਤਕ ਪ੍ਰਵਾਹ ਵੀ ਨਹੀਂ ਕਰਦੇ ਆ ਕੇ ਸੁਣਨ ਲਈ। ਜਾਂ ਉਹ ਸ਼ਾਇਦ ਅਲ਼ੋਚਨਾ ਕਰਨ ਜਾਂ ਉਹ ਸ਼ਾਇਦ ਝੂਠੀਆਂ ਖਬਰਾਂ ਫੈਲਾਉਣ ਅਤੇ ਵਧੇਰੇ ਸਮਸਿਆ ਪੈਦਾ ਕਰਨ ਅਤੇ ਵਧੇਰੇ ਕਰਮ ਸਹੇੜ ਲੈਣ ਆਪਣੇ ਲਈ ਅਗਿਆਨਤਾ ਦੇ ਕਰਕੇ। ਠੀਕ ਹੈ, ਪਿਆਰੇ। ਤੁਸੀਂ ਇਹ ਸਮਝੇ ਹੁਣ? (ਹਾਂਜੀ, ਸਤਿਗੁਰੂ ਜੀ, ਤੁਹਾਡਾ ਧੰਨਵਾਦ।) ਤੁਹਾਡਾ ਸਵਾਗਤ ਹੈ, ਪਿਆਰੇ।

(ਸਤਿਗੁਰੂ ਜੀ, ਕਿਵੇਂ ਮਾਲਕ ਭਿੰਨ ਭਿੰਨ ਪਧਰਾਂ ਦੇ ਮੁੜ ਆਪਣੀ ਕੀਮਤ ਸ਼ਕਤੀ ਨੂੰ ਹਾਸਲ ਕਰ ਸਕਦੇ ਹਨ?)

ਉਹ ਕਿਵੇਂ ਉਹ ਕਰ ਸਕਦੇ ਹਨ? (ਹਾਂਜੀ, ਸਤਿਗੁਰੂ ਜੀ।) ਉਨਾਂ ਨੂੰ ਆਰਾਮ ਕਰਨਾ ਜ਼ਰੂਰੀ ਹੈ (ਵਾਓ।) ਅਤੇ ਅਭਿਆਸ ਕਰਨਾ (ਹਾਂਜੀ।) ਅਤੇ ਬੁਲਾੳਣਾ ਕਿਸੇ ਸਤਿਗੁਰੂ ਨੂੰ ਮਦਦ ਲਈ। (ਹਾਂਜੀ, ਸਤਿਗੁਰੂ ਜੀ।) ਬਸ ਜਿਵੇਂ ਲੋਕ ਇਸ ਸੰਸਾਰ ਵਿਚ, ਉਹ ਮੁੜ ਹਾਸਲ ਕਰ ਲੈਂਦੇ ਹਨ ਆਪਣੀ ਪਵਿਤਰਤਾ ਅਤੇ ਆਪਣੀ ਰੂਹਾਨੀ ਸ਼ਕਤੀ ਕਿਉਂਕਿ ਉਹਨਾਂ ਨੇ ਗੁਰੂ ਦੇ ਦਰਸ਼ਨ ਕੀਤੇ, ਅਤੇ ਸਿਖਦੇ ਹਨ ਸਤਿਗੁਰੂ ਨਾਲ, ਅਤੇ ਫਿਰ ਅਭਿਆਸ ਕਰਦੇ ਹਨ ਰੋਜ਼। (ਹਾਂਜੀ, ਸਤਿਗੁਰੂ ਜੀ।) ਫਿਰ ਉਹ ਬਣ ਜਾਂਦੇ ਹਨ ਵਧੇਰੇ ਸਿਹਤਮੰਦ, ਰੁਹਾਨੀ ਤੌਰ ਤੇ। ਫਿਰ ਉਹ ਇਹ ਮੁੜ ਹਾਸਲ ਕਰ ਲੈਂਦੇ ਹਨ। ਬਸ ਜਿਵੇਂ ਇਕ ਰਾਜ਼ਾ ਇਸ ਸੰਸਾਰ ਵਿਚ, ਉਨਾਂ ਨੂੰ ਇਜ਼ਾਜ਼ਤ ਹੈ ਕੇਵਲ ਉਤਨੇ ਹੀ ਗਿਣਤੀ ਦੇ ਨਾਗਰਿਕਾਂ ਲਈ ਆਪਣੇ ਦੇਸ਼ ਵਿਚ। (ਹਾਂਜੀ, ਸਤਿਗੁਰੂ ਜੀ।) ਜਿਆਦਾਤਰ ਉਸ ਤਰਾਂ ਹੈ। ਸੋ, ਗਿਣਤੀ ਦੇ ਲੋਕ ਜਿਹੜੇ ਆਏ, ਠੀਕ ਹੋਣ ਜਾਂ ਨਾਂ ਠੀਕ ਹੋਣ, ਇਹ ਨਿਰਭਰ ਕਰਦਾ ਹੈ ਕੀਮਤ ਅਤੇ ਗੁਣਾਂ ਤੇ ਵੀ ਉਸ ਦੇਸ਼ ਦੇ ਲੀਡਰ ਦੇ। (ਓਹ।) ਉਸੇ ਕਰਕੇ ਮੈਂਨੂੰ ਤੁਹਾਨੂੰ ਪਹਿਲੇ ਦਸਿਆ ਹੈ, ਮੈਂ ਡਰਦੀ ਹਾਂ, ਕਿਉਂਕਿ ਇਕ ਮਾੜਾ ਲੀਡਰ ਲਿਆਵੇਗਾ ਮਾੜੀਆਂ ਚੀਜ਼ਾਂ ਉਸ ਦੇਸ਼ ਨੂੰ।

ਰਾਸ਼ਟਰਪਤੀ ਟਰੰਪ ਮਹਾਨ ਹੈ ਅਮਰੀਕਾ ਲਈ। ਉਹ ਉਚਾ ਚੁਕੇਗਾ...ਉਹ ਚੀਜ਼ਾਂ ਕਰੇਗਾ ਜਿਵੇਂ ਸ਼ਾਂਤੀ ਸਿਰਜ਼ਣੀ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਉਹਦੇ ਨਾਲ, ਸਾਡੇ ਕੋਲ ਵਧੇਰੇ ਉਮੀਦ ਹੋਵੇਗੀ ਇਕ ਵੀਗਨ ਦੇਸ਼ ਲਈ ਕਿਸੇ ਵੀ ਹੋਰ ਲੀਡਰ ਨਾਲੋਂ। ਖੈਰ, ਮੈਂ ਕੋਸ਼ਿਸ਼ ਕਰਾਂਗੀ ਕੁਝ ਚੀਜ਼ ਕਰਨੀ, ਪਰ ਮੈਨੂੰ ਪਕਾ ਪਤਾ ਨਹੀਂ ਹੈ ਜੇ ਮੈਂ ਕਰ ਸਕਦੀ ਹਾਂ। (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ, ਲੋਕੀਂ ਬਦਲ ਸਕਦੇ ਹਨ, ਮਾੜੇ ਤੋਂ ਚੰਗੇ ਵਿਚ ਦੀ। ਉਹ ਯਕੀਨਨ ਹੈ। (ਹਾਂਜੀ।) ਪਰ ਇਹ ਨਿਰਭਰ ਕਰਦਾ ਹੈ ਜੇਕਰ ਉਹ ਚਾਹੁਣ ਬਦਲਣਾ ਜਾਂ ਨਹੀਂ। ਤੁਸੀਂ ਨਹੀਂ ਉਨਾਂ ਨੂੰ ਮਜ਼ਬੂਰ ਕਰ ਸਕਦੇ। (ਹਾਂਜੀ।) ਅਤੇ ਇਕੇਰਾਂ ਉਹ ਚਾਹਣ ਬਦਲਣਾ, ਫਿਰ ਸਤਿਗੁਰੂ ਸ਼ਕਤੀ ਉਨਾਂ ਦੀ ਮਦਦ ਕਰ ਸਕਦੀ ਹੈ। ਸਵਰਗ ਉਨਾਂ ਦੀ ਮਦਦ ਕਰ ਸਕਦਾ ਹੈ, (ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਹ ਜਾ ਰਹੇ ਹਨ ਉਲਟੇ ਦਿਸ਼ਾ ਵਲ। (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ, ਜੇਕਰ ਉਹ ਚੰਗਾ ਹੈ, ਜੇਕਰ ਉਹ ਲਾਇਕ ਹੈ ਫਿਰ ਸਤਿਗੁਰੂ ਸ਼ਕਤੀ ਵੀ ਉਹਨੂੰ ਦੇ ਸਕਦੀ ਹੈ ਕੁਝ, ਹੌਲੀ ਹੌਲੀ। ਬਸ ਜਿਵੇ ਤੁਸੀਂ ਖੁਆਉਂਦੇ ਹੋ ਕੁਝ ਲੋਕਾਂ ਨੂੰ ਪੋਸ਼ਣ ਅਤੇ ਹਲਕਾ ਭੋਜ਼ਨ ਤਾਂਕਿ ਉਹ ਮੁੜ ਰਾਜ਼ੀ ਹੋ ਜਾਣ ਆਪਣੀ ਬਿਮਾਰੀ ਤੋਂ। (ਹਾਂਜੀ, ਸਤਿਗੁਰੂ ਜੀ।) ਤੁਸੀਂ ਵੀ ਦੇ ਸਕਦੇ ਹੋ ਰੂਹਾਨੀ ਭੋਜ਼ਨ ਕਿਸੇ ਵ‌ਿਆਕਤੀ ਨੂੰ ਜਿਹਨੂੰ ਇਹਦੀ ਲੋੜ ਹੋਵੇ।

ਇਹ ਹੈ ਕਿਉਂਕਿ ਉਹ ਮਾਲਕ ਹੈ। ਜੇਕਰ ਉਚੇਰੇ ਸੰਸਾਰ ਵਿਚ, ਪ੍ਰਛਾਵੇਂ ਸੰਸਾਰ ਤੋਂ ਉਪਰ, ਫਿਰ ਉਨਾਂ ਨੂੰ ਨਹੀਂ ਇਹ ਗੁਆਉਣ ਦੀ ਲੋੜ ਕਦੇ ਵੀ। ਪਰ ਜੇਕਰ ਉਹ ਥਲੇ ਆਉਂਦੇ ਹਨ ਪ੍ਰਛਾਵੇਂ ਸੰਸਾਰ ਨੂੰ, ਕੋਈ ਵੀ ਪ੍ਰਭੂ, ਕੋਈ ਵੀ ਸਤਿਗੁਰੂ, ਉਹ ਗੁਆਉਣ ਦੇ ਯੋਗ ਹੋਣਗੇ ਆਪਣੀ ਕੀਮਤ ਜਾਂ ਆਪਣੇ ਗੁਣ ਵੀ, ਕਿਉਂਕਿ ਉਹ ਦਿੰਦੇ ਹਨ। ਅਤੇ ਕਿਉਂਕਿ ਉਹ ਹੈ ਜਿਸ ਕਰਕੇ ਗੁਰੂ ਥਲੇ ਆਇਆ, ਦੇਣ ਲਈ (ਹਾਂਜੀ) ਰੂਹਾਨੀ ਗੁਣ ਦੇਣ ਲਈ, ਨਹੀਂ ਤਾਂ ਇਹ ਸੰਸਾਰ ਕੋਲ ਕੋਈ ਇਲਾਜ਼ ਨਹੀਂ ਹੈ। ਤੁਸੀਂ ਉਹ ਦੇਖ ਸਕਦੇ ਹੋ। ਠੀਕ ਹੈ? (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (5/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
242 ਦੇਖੇ ਗਏ
35:52
2025-01-14
93 ਦੇਖੇ ਗਏ
2025-01-14
81 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ