ਵਿਸਤਾਰ
ਹੋਰ ਪੜੋ
ਇੱਕ ਔਸਤ ਕੁਆਨ ਯਿਨ ਅਭਿਆਸੀ ਲਈ, ਭਾਵ ਸਾਡੀ ਸੰਸਥਾ ਦਾ ਸਦੱਸ ਜੋ ਹਰ ਦਿਨ ਸਾਧਨਾ ਕਰਦਾ ਹੈ, ਤੁਸੀਂ 30-40 % ਵਾਧੂ ਪ੍ਰਾਪਤ ਕਰਦੇ ਹੋ, ਵੀਗਨ ਭੋਜਨ ਅਤੇ ਉਸ ਸਭ ਤੋਂ ਇਲਾਵਾ। ਕਿਰਪਾ ਕਰਕੇ, ਸਚੇਤ ਹੋ ਜਾਓ, ਤਾਂ ਜੋ ਤੁਸੀਂ ਵਧੇਰੇ ਅਸੀਸ ਪ੍ਰਾਪਤ ਕਰੋ, ਤਾਂ ਜੋ ਤੁਸੀਂ ਜੀਵਨ ਵਧੇਰੇ ਸ਼ਾਂਤੀ ਨਾਲ ਬਿਤਾ ਸਕੋ ਅਤੇ ਇੱਕ ਬਿਹਤਰ ਫੈਸਲਾ ਕਰ ਸਕੋ ਆਪਣੇ ਲਈ ਅਤੇ ਸਾਡੇ ਸਭ ਲਈ, ਹਰੇਕ ਲਈ। ਇਹ ਗੰਭੀਰ ਸਥਿਤੀ ਹੈ। ਅਸੀਂ ਸਭ ਨੇ ਆਪਣਾ ਘਰ ਬਚਾਉਣਾ ਹੈ। ਇਹ ਤੁਹਾਡੇ ਲਈ ਨਹੀਂ ਹੈ, ਕਿਉਂਕਿ ਸਾਡੇ ਵਿਚੋਂ ਕੁਝ ਸ਼ਾਇਦ ਜ਼ਿੰਦਗੀ ਅਤੇ ਮੌਤ ਦੀ ਕੋਈ ਪਰਵਾਹ ਨਹੀਂ ਕਰਦੇ, ਪਰ ਭਵਿਖ ਦੀ ਪੀੜੀ ਲਈ। ਕਲਪਨਾ ਕਰੋ ਕਿੰਨੇ ਬਿਲੀਅਨ ਤੁਸੀਂ ਬਚਾਉਂਦੇ ਹੋ ਜੇ ਗ੍ਰਹਿ ਅਜੇ ਵੀ ਬਚਿਆ ਰਹਿੰਦਾ ਹੈ। ਕੀ ਤੁਸੀਂ ਸੋਚ ਸਕਦੇ ਹੋ ਤੁਸੀਂ ਕਿੰਨਾ ਗੁਣ ਅਰਜਿਤ ਕਰਦੇ ਹੋ? ਜੇ ਤੁਸੀਂ ਇੱਕ ਚੂਚੇ ਦੀ ਜ਼ਿੰਦਗੀ ਬਚਾਉਂਦੇ ਹੋ, ਤੁਸੀਂ ਬਹੁਤ ਸਾਰਾ ਗੁਣ ਖੱਟਦੇ ਹੋ। ਜੇ ਤੁਸੀਂ ਕਿਸੇ ਮਨੁਖ ਦੀ ਜ਼ਿੰਦਗੀ ਬਚਾਉਂਦੇ ਹੋ, ਸਗੋਂ ਹੋਰ ਜ਼ਿਆਦਾ।